University MMS case- ਪੁੱਛਗਿੱਛ ਦੌਰਾਨ ਹੋਇਆ ਵੱਡਾ ਖੁਲਾਸਾ, ਕੁੜੀ ਨੂੰ ਬਲੈਕਮੇਲ ਕਰਕੇ ਮੁਲਜ਼ਮ ਮੰਗ ਰਹੇ ਸਨ ਅਸ਼ਲੀਲ ਵੀਡੀਓ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ‘ਚ ਵੀਡੀਓ ਬਣਾਉਣ ਅਤੇ ਲੀਕ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੁੜੀ ਸਣੇ ਦੋ ਸਾਥੀ ਮੁੰਡਿਆਂ ਤੋਂ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦੋਸ਼ੀ ਮੁੰਡੇ ਵੀਡੀਓ ਬਣਾਉਣ ਵਾਲੀ ਕੁੜੀ ਨੂੰ ਬਲੈਕਮੇਲ ਕਰ ਰਹੇ ਸਨ।
ਹੋਸਟਲ ‘ਚ ਰਹਿਣ ਵਾਲੀ ਕੁੜੀ ਨੇ ਆਪਣੀ ਵੀਡੀਓ ਦੋਵਾਂ ਦੋਸ਼ੀਆਂ ਨੂੰ ਭੇਜੀ ਸੀ, ਜਿਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਹ ਹੋਰ ਕੁੜੀਆਂ ਦੀ ਵੀਡੀਓ ਬਣਾਉਣ ਦੀ ਮੰਗ ਕਰ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਇੱਕ ਹੋਰ ਵੀਡੀਓ ਵੀ ਬਰਾਮਦ ਹੋਈ ਹੈ ਪਰ ਇਸ ਵੀਡੀਓ ਵਿੱਚ ਕਿਸੇ ਹੋਰ ਕੁੜੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।
ਮੁਹਾਲੀ ਪੁਲਿਸ ਨੇ ਦੋਸ਼ੀ ਕੁੜੀ ਅਤੇ ਉਸ ਦੇ ਦੋ ਸਾਥੀਆਂ 31 ਸਾਲਾ ਰੰਕਜ ਵਰਮਾ ਅਤੇ 23 ਸਾਲਾਂ ਸੰਨੀ ਮਹਿਤਾ ਨੂੰ ਸ਼ਿਮਲਾ ਤੋਂ ਗ੍ਰਿਫਤਾਰ ਕੀਤਾ ਹੈ। ਜਦੋਂ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੀਆਂ ਤਾਰਾਂ ਕੌਮਾਂਤਰੀ ਗਿਰੋਹ ਨਾਲ ਜੁੜੀਆਂ ਹੋਈਆਂ ਹਨ। ਪੁਲਿਸ ਨੇ ਅਦਾਲਤ ਵਿੱਚ ਇਹ ਵੀ ਦਾਅਵਾ ਕੀਤਾ ਸੀ ਕਿ ਸੀਯੂ ਦੀਆਂ ਵਿਦਿਆਰਥਣਾਂ ਦੀਆਂ ਕੁਝ ਹੋਰ ਵੀਡੀਓਜ਼ ਬਣਾਈਆਂ ਗਈਆਂ ਹਨ।
ਪੁਲਿਸ ਨੇ ਕਿਹਾ ਸੀ ਕਿ ਦੋਸ਼ੀ ਸੰਨੀ ਵੀਡੀਓ ਨੂੰ ਇਕ ਖਾਸ ਗੈਜੇਟ ‘ਚ ਸੇਵ ਕਰਦਾ ਹੈ ਅਤੇ ਇਸ ਨੂੰ ਸ਼ਿਮਲਾ ਤੋਂ ਬਰਾਮਦ ਕਰਨਾ ਹੈ। ਇਸ ਤੋਂ ਬਾਅਦ ਅਦਾਲਤ ਨੇ ਕੁੜੀ ਸਣੇ ਤਿੰਨਾਂ ਮੁਲਜ਼ਮਾਂ ਦਾ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
University MMS case During the interrogation the big revelation was that the accused were blackmailing the girl and asking for obscene video