ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਮੁਲਾਜ਼ਮ ਦੀ ਘਟੀਆਂ ਕਰਤੂਤ; ਕੌਂਸਲਰਾਂ ਨੂੰ ਜੂਠਾ ਪਾਣੀ ਤੇ ਥੁੱਕ ਕੇ ਦਿੰਦਾ ਸੀ ਖਾਣਾ, ਫਿਰ ਨਿਗਮ ਨੇ ਕੀਤਾ ਅਜਿਹਾ...

ਮੁਲਾਜ਼ਮ ਦੀ ਘਟੀਆਂ ਕਰਤੂਤ; ਕੌਂਸਲਰਾਂ ਨੂੰ ਜੂਠਾ ਪਾਣੀ ਤੇ ਥੁੱਕ ਕੇ ਦਿੰ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ: ਕਾਨਪੁਰ ਨਗਰ ਨਿਗਮ ਦੇ ਮਰਦ ਕੌਂਸਲਰ ਰੂਮ ’ਚ ਛੇ ਸਾਲਾਂ ਤੋਂ ਆਊਟਸੋਰਸਿੰਗ ’ਤੇ ਤਾਇਨਾਤ ਮੁਲਾਜ਼ਮ ਤੌਫ਼ੀਕ ਉੱਤੇ ਕੌਂਸਲਰਾਂ ਨੂੰ ਜੂਠਾ ਪਾਣੀ ਪਿਆਉਣ ਤੇ ਥੁੱਕ ਕੇ ਖਾਣਾ ਦੇਣ ਦਾ ਸਨਸਨੀਖੇਜ਼ ਦੋਸ਼ ਲੱਗਾ ਹੈ। ਇਕ ਮਹਿਲਾ ਮੁਲਾਜ਼ਮ ਦੀ ਸ਼ਿਕਾਇਤ ’ਤੇ ਇਹ ਮਾਮਲਾ ਸਾਹਮਣੇ ਆਇਆ। ਕੌਂਸਲਰਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਹੰਗਾਮਾ ਸ਼ੁਰੂ ਹੋ ਗਿਆ। ਕੇਅਰ ਟੇਕਰ ਸੁਨੀਲ ਨਿਗਮ ਦਾ ਘਿਰਾਓ ਕਰ ਕੇ ਵਿਰੋਧ ਦਰਜ ਕਰਾਇਆ। ਮੁਲਾਜ਼ਮ ਨੂੰ ਹਟਾਉਣ ਦੇ ਨਾਲ ਹੀ ਐੱਫਆਈਆਰ ਦਰਜ ਕਰਾਉਣ ਦੀ ਮੰਗ ਕੀਤੀ। ਮਾਮਲਾ ਵਧਦਾ ਦੇਖ ਕੇ ਕੇਅਰ ਟੇਕਰ ਨੇ ਕੌਂਸਲਰ ਰੂਮ ’ਚ ਤਾਇਨਾਤ ਮੁਲਾਜ਼ਮਾਂ ਤੌਫ਼ੀਕ ਤੇ ਉਸ ਦੇ ਸਾਥੀ ਮੁਬੀਨ ਨੂੰ ਹਟਾ ਦਿੱਤਾ। ਕੌਂਸਲਰਾਂ ਦੀ ਸ਼ਿਕਾਇਤ ’ਤੇ ਕਮਿਸ਼ਨਰ ਸ਼ਿਵ ਸ਼ਰਨੱਪਾ ਜੀਐੇੱਨ ਦੇ ਆਦੇਸ਼ ’ਤੇ ਮੁਲਜ਼ਮ ਨੂੰ ਬਰਖ਼ਾਸਤ ਕਰ ਦਿੱਤਾ ਗਿਆ।
ਕੌਂਸਲਰਾਂ ਤੇ ਆਉਣ-ਜਾਣ ਵਾਲਿਆਂ ਨੂੰ ਜੂਠਾ ਪਾਣੀ ਪਿਆਉਣ ਵਾਲਾ ਤੌਫ਼ੀਕ ਛੇ ਸਾਲਾਂ ਤੋਂ ਨਗਰ ਨਿਗਮ ’ਚ ਤਾਇਨਾਤ ਸੀ। ਤਿੰਨ ਸਾਲਾਂ ਤੋਂ ਮਰਦ ਕੌਂਸਲਰ ਰੂਮ ’ਚ ਉਸ ਦੀ ਤਾਇਨਾਤੀ ਸੀ। ਨਗਰ ਨਿਗਮ ’ਚ ਤਾਇਨਾਤ ਇਕ ਮਹਿਲਾ ਮੁਲਾਜ਼ਮ ਨੇ ਕੌਂਸਲਰਾਂ ਨੂੰ ਜੂਠਾ ਪਾਣੀ ਤੇ ਖਾਣਾ ਖੁਆਉਣ ਦੀ ਸ਼ਿਕਾਇਤ ਕੀਤੀ ਤਾਂ ਕੰਪਲੈਕਸ ’ਚ ਹੰਗਾਮਾ ਹੋ ਗਿਆ। ਇਸ ’ਤੇ ਕੇਅਰ ਟੇਕਰ ਨੇ ਕੌਂਸਲਰ ਰੂਮ ’ਚ ਤਾਇਨਾਤ ਦੂਜੇ ਸਥਾਈ ਮੁਲਾਜ਼ਮ ਮੁਬੀਨ ਨੂੰ ਬੁਲਾਇਆ। ਉਸ ਨੇ ਵੀ ਦੋਸ਼ਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਤੌਫ਼ੀਕ ਕੌਂਸਲਰਾਂ ਤੇ ਹੋਰ ਆਉਣ ਵਾਲੇ ਲੋਕਾਂ ਨੂੰ ਅਕਸਰ ਜੂਠਾ ਪਾਣੀ ਹੀ ਪਿਆਉਂਦਾ ਸੀ। ਇਸ ਤੋਂ ਬਾਅਦ ਕੇਅਰ ਟੇਕਰ ਨੇ ਦੋਵੇਂ ਮੁਲਾਜ਼ਮਾਂ ਤੌਫ਼ੀਕ ਤੇ ਮੁਬੀਨ ਨੂੰ ਹਟਾ ਦਿੱਤਾ। ਕੌਂਸਲਰਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਨਗਰ ਨਿਗਮ ਸਦਨ ’ਚ ਵੀ ਉਠਾਇਆ ਜਾਵੇਗਾ। ਮੁਕੱਦਮਾ ਵੀ ਦਰਜ ਕਰਾ ਕੇ ਜੇਲ੍ਹ ਭਿਜਵਾਵਾਂਗੇ। ਕਾਰਵਾਈ ਨਾ ਹੋਈ ਤਾਂ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਾਂਗੇ।

Reduced employee productivity Jutha used to spit food on water to the councilors then the corporation did the same


Popular Posts
Just Now