ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਪੰਜਾਬ ਰੋਡਵੇਜ਼ ਦੇ ਕੰਡਕਟਰ ਨੇ ਸਵਾਰੀਆਂ ਨਾਲ ਕੀਤੀ ਬਦਸਲੂਕੀ, ਕਵਰੇਜ਼ ਕਰ ਰਹੇ ਪੱਤਰਕਾਰ ਦੇ ਵੀ ਗਲਮੇ ਨੂੰ ਪਾਇਆ ਹੱਥ

ਪੰਜਾਬ ਰੋਡਵੇਜ਼ ਦੇ ਕੰਡਕਟਰ ਨੇ ਸਵਾਰੀਆਂ ਨਾਲ ਕੀਤੀ ਬਦਸਲੂਕੀ, ਕਵਰੇਜ਼ ਕ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ: ਫਿਰੋਜ਼ਪੁਰ ਡਿੱਪੂ ਨਾਲ ਸਬੰਧਤ ਕੰਡਕਟਰ ਵੱਲੋਂ ਪਹਿਲਾਂ ਬੱਸ ਵਿੱਚ ਸਵਾਰ ਸਵਾਰੀਆਂ ਦੇ ਨਾਲ ਬਦਸਲੂਕੀ ਕੀਤੀ ਗਈ, ਜਿਸ ਨੂੰ ਭਗਵਾਨ ਸਿੰਘ ਵਾਸੀ ਜਲਾਲਾਬਾਦ ਦੇ ਵੱਲੋਂ ਰੋਕਿਆ ਗਿਆ, ਜਿਸ ਤੋਂ ਬਾਅਦ ਉਕਤ ਕੰਡਕਟਰ ਵੱਲੋਂ ਭਗਵਾਨ ਸਿੰਘ ਦੇ ਨਾਲ ਵੀ ਬਦਸਲੂਕੀ ਕੀਤੀ ਗਈ। ਇਸ ਸਭ ਦੀ ਜਾਣਕਾਰੀ ਜਲਾਲਾਬਾਦ ਪਹੁੰਚੇ ਸ਼ਹੀਦ ਊਧਮ ਸਿੰਘ ਚੌਕ ਦੇ ਨਜ਼ਦੀਕ ਬੱਸ ਸਟੈਂਡ 'ਤੇ ਭਗਵਾਨ ਸਿੰਘ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ । ਇਸ ਸਬੰਧੀ ਜਦ ਮੀਡੀਆ ਕਰਮਚਾਰੀ ਅਰਵਿੰਦਰ ਤਨੇਜਾ ਵੱਲੋਂ ਉਕਤ ਕੰਡਕਟਰ ਤੋਂ ਉਸ ਦਾ ਪੱਖ ਜਾਨਣਾ ਚਾਹਿਆ ਤਾਂ ਉਸ ਨੇ ਜੁਆਬ ਦੇਣ ਦੀ ਬਜਾਏ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਪੱਤਰਕਾਰ ਦੇ ਗਲਮੇ ਨੂੰ ਹੱਥ ਪਾਇਆ। ਇਸ ਮਾਮਲੇ ਦੇ ਵਿੱਚ ਜਲਾਲਾਬਾਦ ਦੇ ਪੱਤਰਕਾਰ ਭਾਈਚਾਰੇ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ । ਦੱਸਿਆ ਜਾ ਰਿਹਾ ਹੈ ਕਿ ਉਕਤ ਕੰਡਕਟਰ ਗੁਰੂ ਹਰਸਹਾਏ ਦਾ ਰਹਿਣ ਵਾਲਾ ਹੈ। ਇਸ ਕੰਡਕਟਰ ਦੀਆਂ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਆ ਚੁੱਕੀਆਂ ਹਨ ਪਰ ਸ਼ਾਇਦ ਵਿਭਾਗ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ ਹੈ।ਜਲਾਲਾਬਾਦ ਤੋਂ ਪੱਤਰਕਾਰ ਭਾਈਚਾਰੇ ਵੱਲੋਂ ਉਕਤ ਕੰਡਕਟਰ ਦੇ ਖਿਲਾਫ ਜੀਐੱਮ ਫ਼ਿਰੋਜ਼ਪੁਰ ਪੰਜਾਬ ਪੁਲਿਸ ਨੂੰ ਲਿਖਤ ਸ਼ਿਕਾਇਤ ਦਿੱਤੀ ਗਈ ਹੈ।

The conductor of Punjab Roadways misbehaved with the passengers and the journalist who was covering the incident was also caught


Popular Posts
Just Now