8 ਘੰਟਿਆਂ ‘ਚ ਖਾਲੀ ਬੱਸਾਂ ‘ਚ ਦੋ ਧਮਾ+ਕੇ, ਦੋ ਲੋਕ ਜ਼ਖ਼ਮੀ, ਲੋਕਾਂ 'ਚ ਦਹਿਸ਼ਤ, ਦੇਖੋ ਵੀਡੀਓ
LPTV / Chandigarh
ਲਾਈਵ ਪੰਜਾਬੀ ਟੀਵੀ, ਸ੍ਰੀਨਗਰ: ਜੰਮੂ-ਕਸ਼ਮੀਰ ਦੇ ਊਧਮਪੁਰ ‘ਚ 8 ਘੰਟਿਆਂ ਦੇ ਅੰਦਰ ਬੱਸਾਂ ‘ਚ ਦੋ ਧਮਾਕੇ ਹੋਏ। ਪਹਿਲਾ ਧਮਾਕਾ ਬੁੱਧਵਾਰ ਰਾਤ ਕਰੀਬ 10.30 ਵਜੇ ਡੋਮੇਲ ਚੌਕ ‘ਤੇ ਪੈਟਰੋਲ ਪੰਪ ਨੇੜੇ ਖੜ੍ਹੀ ਇਕ ਖਾਲੀ ਬੱਸ ‘ਚ ਹੋਇਆ। ਇਸ ‘ਚ ਦੋ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦੂਜਾ ਧਮਾਕਾ ਵੀਰਵਾਰ ਸਵੇਰੇ 6 ਵਜੇ ਪੁਰਾਣੇ ਬੱਸ ਸਟੈਂਡ ‘ਤੇ ਖੜ੍ਹੀ ਇਕ ਖਾਲੀ ਬੱਸ ‘ਚ ਹੋਇਆ। ਇਸ ਧਮਾਕੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਉਧਮਪੁਰ ਪੁਲਿਸ ਅਤੇ ਹੋਰ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ 4 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ ‘ਤੇ ਜਾ ਰਹੇ ਹਨ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਦੋ ਧਮਾਕਿਆਂ ਨੇ ਇਲਾਕੇ 'ਚ ਹਲਚਲ ਮਚਾ ਦਿੱਤੀ ਹੈ। ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕਰ ਦਿੱਤਾ ਹੈ। ਪਹਿਲਾਂ ਉਨ੍ਹਾਂ ਦਾ ਜੰਮੂ ਦਾ ਦੌਰਾ 30 ਸਤੰਬਰ ਨੂੰ ਹੋਣਾ ਸੀ, ਪਰ ਇਸ ਨੂੰ 27 ਸਤੰਬਰ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
In 8 hours two people were injured in two explosions in empty buses Watch the video