ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਤਰਨਤਾਰਨ ਕੱਪੜਾ ਵਪਾਰੀ ਦੇ ਕ+ਤ+ਲ 'ਚ ਨਵਾਂ ਮੌੜ, ਗੈਂਗ+ਸਟਰ Lakhbir Landa ਨੇ ਲਈ ਜ਼ਿੰਮੇਵਾਰੀ, ਕਿਹਾ...

ਤਰਨਤਾਰਨ ਕੱਪੜਾ ਵਪਾਰੀ ਦੇ ਕ+ਤ+ਲ 'ਚ ਨਵਾਂ ਮੌੜ, ਗੈਂਗ+ਸਟਰ Lakhbir L


LPTV / Chandigarh

ਲਾਈਵ ਪੰਜਾਬੀ ਟੀਵੀ: ਤਰਨ ਤਾਰਨ ਦੇ ਪਿੰਡ ਰਸੂਲਪੁਰ ‘ਚ ਗੁਰਜੰਟ ਸਿੰਘ ਨਾਂਅ ਦੇ ਕੱਪੜਾ ਵਪਾਰੀ ਨੂੰ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ। ਜਿਸ ਤੋਂ ਬਾਅਦ ਹੁਣ ਇਸ ਕਤਲ ਮਾਮਲੇ ‘ਚ ਇੱਕ ਨਵਾਂ ਮੋੜ ਉਦੋਂ ਆਇਆ, ਜਦੋਂ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਲੰਡਾ ਨੇ ਗੁਰਜੰਟ ਦੇ ਕਤਲ ਦੀ ਜ਼ਿੰਮੇਵਾਰੀ ਲਈ।
ਰਸੂਲਪੁਰ ‘ਚ ਗੁਰਜੰਟ ਸਿੰਘ ਨਾਂਅ ਦੇ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਇੰਟਰਨੈੱਟ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਪੋਸਟ ਵਿੱਚ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਲਿਖਿਆ ਕਿ ਗੁਰਜੰਟ ਪੁਲਿਸ ਵਿੱਚ ਭਰਤੀ ਹੋਇਆ ਸੀ, ਉਸ ਨੇ ਮੇਰੇ ਭਰਾ ਅਰਸ਼ਦੀਪ ਭੱਟੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਉਹ (ਗੁਰਜੰਟ) ਪੁਲਿਸ ਵਿੱਚ ਭਰਤੀ ਹੋਇਆ ਸੀ ਮੈਂ ਉਸ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਵੀ ਕੀਤੀ ਸੀ ਅਤੇ ਇੱਕ ਦੋਸਤ ਦੇ ਕਹਿਣ ‘ਤੇ ਉਸ ਨੂੰ ਬਗੈਰ ਪੈਸੇ ਲਏ ਛੱਡ ਦਿੱਤਾ ਸੀ।


ਪੋਸਟ ‘ਚ ਅੱਗੇ ਲੰਡਾ ਨੇ ਕਿਹਾ ਕਿ ਗੁਰਜੰਟ ਪੁਲਿਸ ਦਾ ਦਲਾਲ ਬਣ ਚੁੱਕਾ ਸੀ। ਗੁਰਜੰਟ ਦਾ ਜੋ ਕੰਮ (ਹੱਤਿਆ) ਕੀਤਾ ਹੈ ਉਹ ਸ਼ਰੇਆਮ ਕੀਤਾ ਹੈ। ਪੁਲਿਸ ਆਪਣੀ ਕਾਰਵਾਈ ਕਰੇ। ਜੇਕਰ ਪੁਲਿਸ ਸਾਡੇ ਘਰਾਂ ‘ਚ ਜਾ ਕੇ ਕਿਸੇ ਨੂੰ ਤੰਗ ਕਰਦੀ ਹੈ ਤਾਂ ਆਉਣ ਵਾਲੇ ਸਮੇਂ ‘ਚ ਪੁਲਿਸ ਵਾਲਿਆਂ ਦੇ ਘਰ ਜਾਵਾਂਗੇ।
ਇਸ ਦੇ ਨਾਲ ਹੀ ਲਖਬੀਰ ਸਿੰਘ ਲੰਡਾ ਨੇ ਪੁਲਿਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੁਲਿਸ ਨੇ ਸਾਡੇ 35,40 ਨੌਜਵਾਨਾਂ ਨੂੰ ਦਲਾਲਾਂ ਦੀ ਸ਼ਹਿ ‘ਤੇ ਜੇਲ੍ਹਾਂ ‘ਚ ਡੱਕ ਦਿੱਤਾ ਹੈ, ਜੋ ਬੇਕਸੂਰ ਹਨ। , ਅਸੀਂ ਤੁਹਾਨੂੰ ਵੀ ਨਹੀਂ ਛੱਡਾਂਗੇ।ਜਿਕਰਯੋਗ ਹੈ ਕਿ ਪੰਜਾਬ ਦੇ ਤਰਨਤਾਰਨ ‘ਚ ਆਇਆ ਹੈ ਜੰਮੂ-ਕਸ਼ਮੀਰ-ਰਾਜਸਥਾਨ ਨੈਸ਼ਨਲ ਰੋਡ ‘ਤੇ ਪੈਂਦੇ ਪਿੰਡ ਰਸੂਲਪੁਰ ‘ਚ ਰੇਡੀਮੇਡ ਦੀ ਦੁਕਾਨ ਚਲਾਉਣ ਵਾਲੇ ਗੁਰਜੰਟ ਸਿੰਘ ਨਾਂ ਦੇ 32 ਸਾਲਾ ਨੌਜਵਾਨ ਨੂੰ ਦੋ ਬਾਈਕ ਸਵਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

Lakhbir Landa the new gangster in the case of Tarn Taran cloth merchant claimed responsibility for


Popular Posts
Just Now