Sudhir Suri murder- ਸ਼ਿਵ ਸੈਨਾ ਲੀਡਰ ਅਮਿਤ ਅਰੋੜਾ ਨੂੰ ਮਿਲੀ ਬੁਲੈਟ ਪਰੂਫ ਜੈਕਟ, ਸੁਰੱਖਿਆ 'ਚ ਕੀਤਾ ਵਾਧਾ
LPTV / Chandigarh
ਲੁਧਿਆਣਾ: ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਵਿਗੜਦੇ ਮਾਹੌਲ ਨੂੰ ਲੈ ਕੇ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਨੇ ਲੁਧਿਆਣਾ ਦੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਮੀਤ ਪ੍ਰਧਾਨ ਅਮਿਤ ਅਰੋੜਾ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਨੇ ਅਰੋੜਾ ਨੂੰ ਬੁਲੈਟ ਪਰੂਫ ਜੈਕਟ ਦੇ ਦਿੱਤੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਗਨਮੈਨ ਵੀ ਵਧਾ ਦਿੱਤੇ ਗਏ ਹਨ। ਅਰੋੜਾ ਹੁਣ ਗਲੇ ਤੋਂ ਪੇਟ ਤੱਕ ਸੁਰੱਖਿਅਤ ਹਨ।
ਦੱਸ ਦੇਈਏ ਕਿ ਅਮਿਤ ਅਰੋੜਾ ਵੀ ਖਾਲਿਸਤਾਨੀਆਂ ਦੀ ਹਿੱਟ ਲਿਸਟ ਵਿੱਚ ਹਨ। ਅਮਿਤ ਅਰੋੜਾ 'ਤੇ 2016 'ਚ ਹਮਲਾ ਹੋਇਆ ਸੀ। ਇਸ ਦੇ ਨਾਲ ਹੀ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਅਮਿਤ ਅਰੋੜਾ ਨੂੰ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਉਸ ਨੂੰ ਅੰਮ੍ਰਿਤਸਰ ਜਾਣ ਤੋਂ ਵੀ ਰੋਕ ਦਿੱਤਾ ਗਿਆ। ਜ਼ਿਲ੍ਹਾ ਪੁਲੀਸ ਲਗਾਤਾਰ ਅਮਿਤ ਅਰੋੜਾ ਦੇ ਸੰਪਰਕ ਵਿੱਚ ਹੈ।
ਪੁਲਿਸ ਸਵੇਰ ਤੋਂ ਸ਼ਾਮ ਤੱਕ ਉਨ੍ਹਾਂ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਰੋੜਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਵੱਲੋਂ ਅਰੋੜਾ ਨੂੰ ਦਿੱਤੀ ਗਈ ਬੁਲੇਟ ਪਰੂਫ ਜੈਕਟ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਬੰਦੂਕਧਾਰੀ ਨੇ ਉਸ ਨੂੰ ਬੁਲੇਟ ਪਰੂਫ ਜੈਕੇਟ ਪਹਿਨੀ ਹੋਈ ਹੈ।
Sudhir Suri murder Bullet proof jacket received by Shiv Sena leader Amit Arora increased security