NIA ਦੇ ਸ਼ਿਕੰਜੇ 'ਚ ਗੈਂਗ+ਸਟਰ ਲਾਰੈਂਸ ਬਿਸ਼ਨੋਈ, 10 ਦਿਨ ਦਾ ਮਿਲਿਆ ਰਿਮਾਂਡ, ਏਜੰਸੀ ਕਰ ਰਹੀ ਵੱਡੇ ਪੱਧਰ 'ਤੇ ਜਾਂਚ
LPTV / Chandigarh
ਵੈੱਬ ਡੈਸਕ: ਵੀਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਦਿਨਾਂ ਦੇ ਰਿਮਾਂਡ ‘ਤੇ NIA ਦੇ ਹਵਾਲੇ ਕਰ ਦਿੱਤਾ। ਰਾਸ਼ਟਰੀ ਏਜੰਸੀ ਦਿੱਲੀ-ਐੱਨਸੀਆਰ ਦੇ ਗੈਂਗਸਟਰਾਂ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੁਣਵਾਈ ਦੌਰਾਨ NIA ਦੇ ਵਕੀਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 12 ਦਿਨਾਂ ਲਈ ਰਿਮਾਂਡ ਮੰਗਿਆ ਸੀ।
ਐਨਆਈਏ ਦੇ ਰਾਡਾਰ ‘ਤੇ ਕਈ ਪੰਜਾਬੀ ਗਾਇਕ ਅਤੇ ਸੰਗੀਤਕਾਰ ਹਨ। ਉਸ ‘ਤੇ ਪੰਜਾਬ ਅਤੇ ਵਿਦੇਸ਼ਾਂ ਦੇ ਗੈਂਗਸਟਰਾਂ ਦੁਆਰਾ ਗੈਰ-ਕਾਨੂੰਨੀ ਢੰਗ ਨਾਲ ਕਮਾਏ ਪੈਸੇ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਭੇਜਣ ਦਾ ਦੋਸ਼ ਹੈ। ਐਨਆਈਏ ਦੇ ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਇਸ ਸਬੰਧ ਵਿੱਚ ਜਲਦੀ ਹੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਸ ਮੌਕੇ NIA ਨੇ ਲਾਰੈਂਸ ਬਿਸ਼ਨੋਈ ਨੂੰ ਹਥਕੜੀ ਲਾ ਕੇ ਲਿਆਉਣ ਦੀ ਇਜਾਜ਼ਤ ਮੰਗੀ, ਪਰ ਅਦਾਲਤ ਨੇ ਇਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ, ਅਦਾਲਤ ਨੇ ਕਿਹਾ ਕਿ ਇਸ ਮਾਮਲੇ ‘ਚ ਸੁਪਰੀਮ ਕੋਰਟ ਦੇ ਸਖ਼ਤ ਦਿਸ਼ਾ-ਨਿਰਦੇਸ਼ ਹਨ। ਮਾਮਲੇ ਦੀ ਅਗਲੀ ਸੁਣਵਾਈ Special ਐਨਆਈਏ ਅਦਾਲਤ ਵਿੱਚ 3 ਦਸੰਬਰ ਨੂੰ ਹੋਵੇਗੀ।
Gangster Lawrence Bishnoi gets 10 days remand in NIA crackdown Agency is conducting large scale investigation