ਲੁੱਟ ਦੀ ਵਾਰਦਾਤ, ਤਿੰਨ ਲੁਟੇਰਿਆਂ ਨੇ ਬੰਦੂ+ਕ ਦੇ ਜ਼ੋਰ 'ਤੇ ਨੌਜਵਾਨ ਦੀ ਐਕਟਿਵਾ ਖੋਹੀ, ਘਟਨਾ CCTV 'ਚ ਕੈਦ
LPTV / Chandigarh
ਅੰਮ੍ਰਿਤਸਰ: ਸ਼ਹਿਰ ਵਿੱਚ ਦਿਨ-ਬ-ਦਿਨ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਸ਼ਹਿਰ ਦੀ 100 ਫੁੱਟੀ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਤਿੰਨ ਵਿਅਕਤੀਆਂ ਨੇ ਇੱਕ ਨੌਜਵਾਨ ਤੋਂ ਐਕਟਿਵਾ ਖੋਹ ਲਈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਤੁਸੀਂ ਦੇਖਿਆ ਕਿ ਪਹਿਲਾਂ ਤਿੰਨ ਵਿਅਕਤੀ ਸੜਕ ਕਿਨਾਰੇ ਇੰਤਜ਼ਾਰ ਕਰ ਰਹੇ ਹਨ, ਇਸੇ ਦੌਰਾਨ ਇੱਕ ਐਕਟਿਵਾ ਸਵਾਰ ਵਿਅਕਤੀ ਆਉਂਦਾ ਹੈ, ਜਿਸ ਨੂੰ ਇਨ੍ਹਾਂ ਤਿੰਨਾਂ ਵਿਅਕਤੀਆਂ ਨੇ ਫੜ ਲਿਆ, ਪਹਿਲਾਂ ਉਹ ਉਨ੍ਹਾਂ ਨਾਲ ਗੱਲ ਕਰਦੇ ਹਨ ਅਤੇ ਫਿਰ ਹਥਿਆਰਾਂ ਨਾਲ ਹਮਲਾ ਕਰਦੇ ਹਨ ਅਤੇ ਐਕਟਿਵਾ ਖੋਹ ਕੇ ਭੱਜ ਜਾਂਦੇ ਹਨ।
Robbery incident three robbers took away youths assets at gunpoint the incident was captured on CCTV