ਪੰਜਾਬ ਦੇ 2 ਮਸ਼ਹੂਰ ਸਿੰਗਰ ਫਸੇ ਵਿਵਾਦਾਂ 'ਚ, ਹੁਣ ਇਨ੍ਹਾਂ 'ਤੇ ਹੋਇਆ ਕੇਸ ਦਰਜ, ਜਾਣੋ ਕਾਰਨ
LPTV / Chandigarh
ਪਟਿਆਲਾ : ਸਰਕਾਰ ਵੱਲੋਂ ਗੰਨ ਕਲਚਰ 'ਤੇ ਰੋਕ ਲਗਾ ਦਿੱਤੀ ਗਈ ਹੈ। ਫਿਰ ਵੀ ਕੋਈ ਨਾ ਕੋਈ ਅਜਿਹੀ ਗਲਤੀ ਕਰੀ ਜਾ ਰਿਹਾ ਹੈ, ਜਿਸ ਕਰਾਨ ਪੁਲਿਸ ਨੇ ਕੇਸ ਦਰਜ ਕਰ ਰਹੀ ਹੈ। ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪੁਲਿਸ ਨੇ ਪੰਜਾਬੀ 2 ਸਿੰਗਰਾਂ 'ਤੇ ਮਾਮਲਾ ਦਰਜ ਕੀਤਾ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਯੂ-ਟਿਊਬ 'ਤੇ ਪੰਜਾਬੀ ਗੀਤ 'ਚ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਗਾਇਕ ਸੁਖਮਨ ਹੀਰ ਅਤੇ ਗਾਇਕਾ ਜੈਸਮੀਨ ਅਖਤਰ ਸਮੇਤ ਵੀਡੀਓ 'ਚ ਨਜ਼ਰ ਆ ਰਹੇ 6-7 ਅਣਪਛਾਤੇ ਲੋਕ ਬੁਰੀ ਤਰ੍ਹਾਂ ਘਿਰਦੇ ਨਜ਼ਰ ਆ ਰਹੇ ਹਨ। ਯੂਟਿਊਬ 'ਤੇ ਗੀਤ ਵਿੱਚ ਹਥਿਆਰ ਦਿਖਾਉਣ ਦੇ ਦੋਸ਼ ਵਿਚ ਫ਼ਤਹਿਗੜ੍ਹ ਸਾਹਿਬ ਦੇ ਪੁਲਿਸ ਥਾਣਾ ਖੇੜੀ ਨੌਧ ਸਿੰਘ ਵਿਖੇ ਮਾਮਲਾ ਦਰਜ ਕਰ ਲਿਆ ਹੈ।
ਗੀਤ ਨੂੰ ਯੂਟਿਊਬ 'ਤੇ ਪੰਜ ਲੱਖ ਤੋਂ ਵੱਧ ਵਿਊਜ਼ ਹੋ ਚੁੱਕੇ ਹਨ। ਕਮੈਂਟਸ 'ਚ ਲੋਕ ਗੀਤ ਦੇ ਵੀਡੀਓ ਅਤੇ ਬੋਲ ਦੀ ਤਾਰੀਫ ਕਰ ਰਹੇ ਹਨ। ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਸ਼ੁੱਕਰਵਾਰ ਨੂੰ ਹੀ ਸਵੈਗਰ ਮਿਊਜ਼ਿਕ ਚੈਨਲ 'ਤੇ ਯੂ-ਟਿਊਬ 'ਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲਾ ਗੀਤ ਅਪਲੋਡ ਕੀਤਾ ਗਿਆ ਸੀ। ਸ਼ਾਮ ਤੱਕ ਇਸ ਨੂੰ 5.5 ਲੱਖ ਵਿਊਜ਼ ਮਿਲ ਚੁੱਕੇ ਸਨ। ਪੁਲਿਸ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਕਾਰਵਾਈ ਕੀਤੀ।
ਡੀ.ਐੱਸ.ਪੀ ਖਮਾਣੋਂ ਰਮਿੰਦਰ ਸਿੰਘ ਸਿੰਘ ਕਾਹਲੋਂ ਨੇ ਦੱਸਿਆ ਕਿ ਖੇੜੀ ਨੌਧ ਸਿੰਘ ਪੁਲਿਸ ਨੇ ਗਾਇਕ ਸੁਖਮਨ ਹੀਰ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਦਰਜ ਕੀਤਾ ਹੈ।
2 famous singers of Punjab are involved in disputes now a case has been registered against them know the reason