ਸੰਘਣੀ ਧੁੰਦ ਨੇ ਘਰਾਂ ’ਚ ਡੱਕੇ ਲੋਕ, ਮਜ਼ਦੂਰ ਵਰਗ ਨੂੰ ਝੱਲਣੀ ਪੈ ਰਹੀ ਠੰਢ ਦੀ ਸਭ ਤੋਂ ਵੱਧ ਮਾਰ
LPTV / Chandigarh
ਵੈੱਬ ਡੈਸਕ: ਪੂਰੇ ਉੱਤਰ ਭਾਰਤ ’ਚ ਠੰਢ ਦਿਨੋਂ ਦਿਨ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਮੌਸਮ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਖ਼ਾਸ ਕਰ ਕੇ ਪੰਜ ਸੂਬਿਆਂ ’ਚ ਕੜਾਕੇ ਦੀ ਠੰਡ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਰ ਜੇਕਰ ਇਸ ਕੜਾਕੇ ਦੀ ਠੰਢ ਦੀ ਗੱਲ ਕਰੀਏ ਤਾਂ ਇਸ ਦਾ ਸਭ ਤੋਂ ਵੱਧ ਅਸਰ ਮਜ਼ਦੂਰ ਵਰਗ 'ਤੇ ਪੈਂਦਾ ਹੈ। ਕੜਾਕੇ ਦੀ ਠੰਢ 'ਚ ਲੋਕ ਘਰਾਂ ਦੇ ਕੰਮਾਂ ਆਦਿ ਅੱਗੇ ਪਾ ਦਿੰਦੇ ਹਨ, ਜਿਸ ਕਾਰਨ ਮਜ਼ਦਰ ਚੌਕਾਂ 'ਤੇ ਖੜ੍ਹ ਕੇ ਦਿਹਾੜੀ ਦੀ ਉਡੀਕ ਕਰਦੇ ਨਜ਼ਰ ਆਏ। ਜਿਹੜੇ ਲੋਕ ਰੋਜ਼ਾਨਾ ਮਿਹਨਤ ਕਰਕੇ ਅਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਉਨ੍ਹਾਂ ਲਈ ਇਹ ਬਹੁਤ ਔਖਾ ਜਾਂਦਾ ਹੈ।
ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਸਮੇਂ ’ਚ ਚੰਡੀਗੜ੍ਹ, ਪੰਜਾਬ, ਹਰਿਆਣਾ, ਉੱਤਰਪ੍ਰਦੇਸ਼ ਅਤੇ ਰਾਜਸਥਾਨ ’ਚ ਕੜਾਕੇ ਦੀ ਠੰਡ ਪੈਣ ਦੇ ਨਾਲ ਨਾਲ ਸੰਘਣੀ ਧੁੰਦ ਵੀ ਪਏਗੀ। ਜਿਸ ਕਾਰਨ ਲੋਕਾਂ ਅਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਆਉਣ ਵਾਲੇ 5 ਦਿਨਾਂ ’ਚ ਪੰਜਾਬ ਅਤੇ ਚੰਡੀਗੜ੍ਹ ’ਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਪੈਣ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਿੱਧਰੇ ਵੀ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਦਿਖ ਰਹੀ ਹੈ। ਮੌਸਮ ਵਿਭਾਗ ਮੁਤਾਬਕ 31 ਦਸੰਬਰ ਤੋਂ 4 ਜਨਵਰੀ ਇਸ ਸੀਜ਼ਨ ਦੇ ਸਭ ਤੋਂ ਠੰਢੇ ਦਿਨ ਹੋ ਸਕਦੇ ਹਨ। ਜਿਸ ਕਾਰਨ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਠੰਡ ਦੇ ਨਾਲ ਹੋਵੇਗੀ। ਇਨ੍ਹਾਂ ਹੀ ਨਹੀਂ ਇਸ ਦੌਰਾਨ ਪੰਜਾਬ, ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਰਾਤ ਦਾ ਤਾਪਮਾਨ ਮਾਈਨਸ ਤੱਕ ਜਾ ਸਕਦਾ ਹੈ। ਇਸ ਦੇ ਨਾਲ ਹੀ ਦਿੱਲੀ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਰਾਤ ਦਾ ਤਾਪਮਾਨ 1 ਤੋਂ 4 ਡਿਗਰੀ ਦੇ ਵਿਚਕਾਰ ਰਹੇਗਾ।
The people stuck in their houses due to thick fog the working class suffered the worst of the cold