ਮੁੜ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਡੇਰਾ ਮੁਖੀ ਰਾਮ ਰਹੀਮ !, ਪੈਰੋਲ ਲਈ ਸਰਕਾਰ ਨੂੰ ਭੇਜੀ ਅਰਜ਼ੀ
LPTV / Chandigarh
ਵੈੱਬ ਡੈਸਕ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਮੁੜ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਕਿਉਂਕਿ ਉਸਨੇ ਹਰਿਆਣਾ ਸਰਕਾਰ ਨੂੰ ਪੈਰੋਲ ਲਈ ਅਰਜ਼ੀ ਭੇਜੀ ਹੈ। ਦੱਸ ਦਈਏ ਕਿ ਇੰਨ੍ਹੀ ਦਿਨੀ ਗੁਰਮੀਤ ਸਿੰਘ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਦਰਅਸਲ ਮਿਲੀ ਜਾਣਕਾਰੀ ਦੇ ਮੁਤਾਬਕ 25 ਜਨਵਰੀ ਨੂੰ ਡੇਰਾ ਸੱਚਾ ਸੌਦਾ ਦੇ ਦੂਜੇ ਮਹਾਪੁਰਸ਼ ਸ਼ਾਹ ਸਤਨਾਮ ਮਹਾਰਾਜ ਦਾ ਜਨਮ ਦਿਨ ਹੈ ਅਤੇ ਹਰ ਸਾਲ ਇਸ ਦਿਨ ਸਿਰਸਾ ਡੇਰੇ ਵੱਲੋਂ ਇੱਕ ਵੱਡਾ ਸਮਾਗਮ ਕਰਵਾਇਆ ਜਾਂਦਾ ਹੈ। ਇਸ ਸਮਾਗਮ ਦੇ ਵਿੱਚ ਸਤਿਸੰਗ ਅਤੇ ਭੰਡਾਰਾ ਕਰਵਾਇਆ ਜਾਂਦਾ ਹੈ। ਇਸ ਵਾਰ ਵੀ ਇੱਕ ਵੱਡੇ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਜਿਸ ਵਿੱਚ ਰਾਮ ਰਹੀਮ ਵੀ ਸ਼ਾਮਲ ਹੋਣਾ ਚਾਹੁੰਦਾ ਹੈ।
25 ਜਨਵਰੀ ਨੂੰ ਹੋਣ ਵਾਲੇ ਸਤਿਸੰਗ ਅਤੇ ਭੰਡਾਰੇ ਲਈ ਡੇਰਾਮੁਖੀ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਭੇਜ ਕੇ ਸਿਰਸਾ ਜਾਣ ਦੀ ਇਜਾਜ਼ਤ ਮੰਗੀ ਹੈ। ਪੈਰੋਲ ਦੀ ਅਰਜ਼ੀ ਦੇਣ ਤੋਂ ਬਾਅਦ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਨਜ਼ਰੀਏ ਤੋਂ ਵਿਚਾਰ ਕੀਤਾ ਜਾ ਰਿਹਾ ਹੈ । ਕਿਉਂਕਿ ਇਹ ਸਰਕਾਰ ਲਈ ਵੱਡਾ ਖਤਰਾ ਵੀ ਸਾਬਤ ਹੋ ਸਕਦਾ ਹੈ। ਜਿਸ ਕਰ ਕੇ ਸੁਰੱਖਿਆ ਨੂੰ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਸੂਤਰਾਂ ਆਰਡਰ ਦੀ ਫਾਈਲ ਸਿਰਸਾ ਦੇ ਡੀਸੀ ਕੋਲ ਵੀ ਪਹੁੰਚ ਗਈ ਹੈ, ਜਿਸ ਦੀ ਸਮੀਖਿਆ ਹੋਣੀ ਬਾਕੀ ਹੈ।
Dera chief Ram Rahim can come out of jail again Application for parole sent to Govt