ਆਸਾਰਾਮ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਜਬ+ਰ ਜਨਾਹ ਮਾਮਲੇ 'ਚ ਜੋਧਪੁਰ ਜੇ+ਲ 'ਚ ਕੱਟ ਰਿਹਾ ਸ+ਜ਼ਾ
LPTV / Chandigarh
ਜੋਧਪੁਰ: ਕਥਾਵਾਚਕ ਆਸਾਰਾਮ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਆਸਾਰਾਮ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਆਸਾਰਾਮ ਨੂੰ ਇਹ ਜ਼ਮਾਨਤ ਸੁਪਰੀਮ ਕੋਰਟ ਵਿੱਚ ਵਕੀਲ ਵੱਲੋਂ ਝੂਠੇ ਦਸਤਾਵੇਜ਼ ਪੇਸ਼ ਕਰਨ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਜਸਟਿਸ ਕੁਲਦੀਪ ਮਾਥੁਰ ਦੀ ਅਦਾਲਤ ਤੋਂ ਮਿਲੀ ਹੈ। ਹਾਲਾਂਕਿ ਆਸਾਰਾਮ ਫਿਲਹਾਲ ਜੇਲ ਤੋਂ ਬਾਹਰ ਨਹੀਂ ਆ ਸਕੇਗਾ ਕਿਉਂਕਿ ਉਸ ਨੂੰ ਹੋਰ ਮਾਮਲਿਆਂ 'ਚ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਵਕੀਲ ਨੀਲਕਮਲ ਬੋਹਰਾ ਅਤੇ ਗੋਕੁਲੇਸ਼ ਬੋਹਰਾ ਨੇ ਆਸਾਰਾਮ ਦਾ ਪੱਖ ਪੇਸ਼ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਆਸਾਰਾਮ ਨੂੰ ਬਲਾਤਕਾਰ ਦੇ ਕੇਸ ਵਿੱਚ ਨਹੀਂ ਬਲਕਿ ਸੁਪਰੀਮ ਕੋਰਟ ਵਿੱਚ ਵਕੀਲ ਰਾਹੀਂ ਝੂਠੇ ਦਸਤਾਵੇਜ਼ ਪੇਸ਼ ਕਰਨ ਦੇ ਮਾਮਲੇ ਵਿੱਚ ਜ਼ਮਾਨਤ ਮਿਲੀ ਹੈ। ਅਜਿਹੇ 'ਚ ਆਸਾਰਾਮ ਹੁਣ ਜੇਲ ਤੋਂ ਬਾਹਰ ਨਹੀਂ ਆ ਸਕਣਗੇ ਕਿਉਂਕਿ ਉਨ੍ਹਾਂ ਨੂੰ ਯੌਨ ਸ਼ੋਸ਼ਣ ਦੇ ਮਾਮਲੇ 'ਚ ਜ਼ਿੰਦਗੀ ਦੇ ਆਖਰੀ ਸਾਹ ਤੱਕ ਜੇਲ ਦੀ ਸਜ਼ਾ ਹੋਈ ਹੈ।
ਇਸ ਜ਼ਮਾਨਤ ਦਾ ਕੀ ਫਾਇਦਾ?
ਆਸਾਰਾਮ ਨੂੰ ਇੱਕ ਮਾਮਲੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ, ਇਸ ਲਈ ਉਨ੍ਹਾਂ ਦੇ ਵਕੀਲਾਂ ਨੂੰ ਉਮੀਦ ਹੈ ਕਿ ਅਦਾਲਤ ਝੂਠੇ ਦਸਤਾਵੇਜ਼ ਪੇਸ਼ ਕਰਨ ਦਾ ਮੁੱਦਾ ਉਠਾ ਕੇ ਹੋਰ ਜ਼ਮਾਨਤ ਦੇਣ ਵਿੱਚ ਕੋਈ ਅੜਚਨ ਨਹੀਂ ਪੈਦਾ ਕਰੇਗੀ।
Asaram got bail from the High Court serving sentence in Jodhpur Jail in case of coercive murder