ਡੋਨਾਲਡ ਟਰੰਪ ਨੇ ਜਬ+ਰ-ਜ਼ਨਾਹ ਦੇ ਦੋ+ਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਇਹ ਸਸਤੀ ਤੇ ਹਾਸੋਹੀਣੀ ਕਹਾਣੀ
LPTV / Chandigarh
ਵਿਦੇਸ਼ ਡੈਸਕ: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲੇਖਕ ਈ ਜੀਨ ਕੈਰੋਲ ਵੱਲੋਂ ਲਗਾਏ ਗਏ ਜਬਰ-ਜ਼ਨਾਹ ਦੇ ਦੋਸ਼ਾਂ ਦੇ ਸਬੰਧ ਵਿਚ ਇਨ੍ਹੀਂ ਦਿਨੀਂ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਟਰੰਪ ਨੇ ਬੁੱਧਵਾਰ ਨੂੰ ਮੈਨਹਟਨ ਫੈਡਰਲ ਜਿਊਰੀ ਦੇ ਸਾਹਮਣੇ ਰਿਕਾਰਡ ਕੀਤੇ ਇੱਕ ਵੀਡੀਓ ਬਿਆਨ ਵਿੱਚ ਜਬਰ-ਜ਼ਨਾਹ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਦੱਸ ਦੇਈਏ ਕਿ ਟਰੰਪ ਨੇ ਮੰਗ ਕੀਤੀ ਹੈ ਕਿ ਉਹ ਮੁਕੱਦਮੇ ਦੌਰਾਨ ਵਿਅਕਤੀਗਤ ਤੌਰ 'ਤੇ ਪੇਸ਼ ਨਹੀਂ ਹੋ ਸਕਦੇ ਹਨ। ਦੋਸ਼ ਹੈ ਕਿ ਟਰੰਪ ਨੇ ਦਹਾਕੇ ਪਹਿਲਾਂ ਨਿਊਯਾਰਕ ਦੇ ਬਰਗਡੋਰਫ ਗੁੱਡਮੈਨ ਡਿਪਾਰਟਮੈਂਟ ਸਟੋਰ 'ਤੇ ਲੇਖਿਕਾ ਨਾਲ ਜਬਰ-ਜ਼ਨਾਹ ਕੀਤਾ ਸੀ। ਹੁਣ ਆਪਣੇ ਵੀਡੀਓ ਬਿਆਨ 'ਚ ਟਰੰਪ ਨੇ ਕਿਹਾ ਕਿ 'ਇਹ ਇਕ ਸਸਤੀ ਅਤੇ ਹਾਸੋਹੀਣੀ ਕਹਾਣੀ ਹੈ ਅਤੇ ਇਹ ਬਣੀ ਹੋਈ ਹੈ, ਇਸ 'ਚ ਕੋਈ ਸੱਚਾਈ ਨਹੀਂ ਹੈ।'
ਤੁਹਾਨੂੰ ਦੱਸ ਦੇਈਏ ਕਿ ਡੋਨਾਲਡ ਟਰੰਪ 2024 ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਵੀ ਆਪਣਾ ਦਾਅਵਾ ਪੇਸ਼ ਕਰ ਰਹੇ ਹਨ। ਅਜਿਹੇ 'ਚ ਇਸ ਟ੍ਰਾਇਲ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
Donald Trump denied the charges of forced adultery this is a cheap and funny story