ਵ੍ਹਾਈਟ ਹਾਊਸ ਨੇੜੇ ਟਰੱਕ ਬੈਰੀਕੇਡ ਨਾਲ ਟਕਰਾਇਆ, ਨੇੜਲੇ ਹੋਟਲ ਕਰਵਾਏ ਖਾਲੀ
LPTV / Chandigarh
ਵਿਦੇਸ਼ ਡੈਸਕ: ਅਮਰੀਕਾ 'ਚ ਰਾਸ਼ਟਰਪਤੀ ਭਵਨ ਵਾਈਟ ਹਾਊਸ ਨੇੜੇ ਇਕ ਟਰੱਕ ਵਾਈਟ ਹਾਊਸ ਦੀ ਸੁਰੱਖਿਆ 'ਚ ਲੱਗੇ ਬੈਰੀਕੇਡ ਨਾਲ ਟਕਰਾ ਗਿਆ। ਜਿਸ ਕਾਰਨ ਉਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸੁਰੱਖਿਆ ਏਜੰਸੀਆਂ ਜਾਂਚ ਕਰ ਰਹੀਆਂ ਹਨ ਅਤੇ ਸਾਵਧਾਨੀ ਦੇ ਤੌਰ 'ਤੇ ਨਜ਼ਦੀਕੀ ਹੋਟਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਬਾਰੇ ਕਾਫੀ ਚਰਚਾ ਹੋ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹਾਲੇ ਤੱਕ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।
The truck hit the barricade near the White House and the nearby hotels were evacuated