ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

'IT ਸੈੱਲ' 'ਤੇ ਪਹਿਲਵਾਨਾਂ ਦੀਆਂ ਜਾਅਲੀ ਤਸਵੀਰਾਂ ਫੈਲਾਉਣ ਦਾ ਦੋਸ਼, ਕਿਹਾ…

'IT ਸੈੱਲ' 'ਤੇ ਪਹਿਲਵਾਨਾਂ ਦੀਆਂ ਜਾਅਲੀ ਤਸਵੀਰਾਂ ਫੈਲਾਉਣ ਦਾ ਦੋਸ਼, ਕ


LPTV / Chandigarh

ਨੈਸ਼ਨਲ ਡੈਸਕ: ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਪੁਲਿਸ ਨੇ ਐਤਵਾਰ ਨੂੰ ਉਸ ਸਮੇਂ ਹਿਰਾਸਤ 'ਚ ਲੈ ਲਿਆ, ਜਦੋਂ ਉਹ ਨਵੇਂ ਸੰਸਦ ਭਵਨ ਦੇ ਸਾਹਮਣੇ ਪ੍ਰਦਰਸ਼ਨ ਕਰਨ ਜਾ ਰਹੇ ਸਨ। ਹੁਣ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਇਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿਚ ਪੁਲਿਸ ਵਲੋਂ ਹਿਰਾਸਤ ਵਿਚ ਲਏ ਗਏ ਮਹਿਲਾ ਪਹਿਲਵਾਨ ਮੁਸਕੁਰਾਉਂਦੇ ਹੋਏ ਨਜ਼ਰ ਆ ਰਹੇ ਹਨ।
ਮਹਿਲਾ ਪਹਿਲਵਾਨਾਂ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਫੋਟੋ 'ਤੇ ਬਜਰੰਗ ਪੂਨੀਆ ਨੇ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਕਿਹਾ ਕਿ "ਆਈ.ਟੀ. ਸੈੱਲ" ਦੇ ਲੋਕ ਜਾਣਬੁੱਝ ਕੇ ਇਹ ਝੂਠ ਫੈਲਾ ਰਹੇ ਹਨ। ਬਜਰੰਗ ਪੁਨੀਆ ਨੇ ਆਪਣੇ ਟਵਿਟਰ ਹੈਂਡਲ ਤੋਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚੋਂ ਇਕ ਫੋਟੋ 'ਚ ਮਹਿਲਾ ਪਹਿਲਵਾਨ ਮੁਸਕਰਾਉਂਦੀਆਂ ਨਜ਼ਰ ਆ ਰਹੀਆਂ ਹਨ, ਜਦਕਿ ਦੂਜੀ 'ਚ ਉਹਨਾਂ ਦੇ ਚਿਹਰੇ ਤੋਂ ਮੁਸਕਰਾਹਟ ਗਾਇਬ ਹੈ। ਬਜਰੰਗ ਪੂਨੀਆ ਦਾ ਦਾਅਵਾ ਹੈ ਕਿ ਜਿਸ ਫੋਟੋ ਵਿੱਚ ਮਹਿਲਾ ਪਹਿਲਵਾਨ ਬਿਨਾਂ ਮੁਸਕਰਾਹਟ ਦੇ ਹੈ, ਉਹ ਅਸਲੀ ਫੋਟੋ ਹੈ।
ਜਦੋਂ ਕਿ ਜਿਸ ਫੋਟੋ 'ਚ ਉਹ ਮੁਸਕਰਾ ਰਹੀਆਂ ਹਨ, ਉਹ ਫਰਜ਼ੀ ਹੈ।
ਤੁਹਾਨੂੰ ਦੱਸ ਦਈਏ ਕਿ ਦਿੱਲੀ ਪੁਲਿਸ ਵਲੋਂ ਜੰਤਰ-ਮੰਤਰ ਨੂੰ ਖਾਲੀ ਕਰਨ ਅਤੇ ਪਹਿਲਵਾਨਾਂ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੇ ਟਵਿੱਟਰ ਅਕਾਊਂਟ ਤੋਂ ਇਕ ਟਵੀਟ ਕੀਤਾ ਗਿਆ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ ਸਾਡਾ ਅੰਦੋਲਨ ਖ਼ਤਮ ਨਹੀਂ ਹੋਇਆ ਹੈ। ਪੁਲਿਸ ਹਿਰਾਸਤ 'ਚੋਂ ਰਿਹਾਅ ਹੋਣ ਤੋਂ ਬਾਅਦ ਅਸੀਂ ਜੰਤਰ-ਮੰਤਰ 'ਤੇ ਵਾਪਸ ਸੱਤਿਆਗ੍ਰਹਿ ਸ਼ੁਰੂ ਕਰਾਂਗੇ। ਇਸ ਦੇਸ਼ 'ਚ ਮਹਿਲਾ ਪਹਿਲਵਾਨਾਂ ਦਾ ਸੱਤਿਆਗ੍ਰਹਿ ਹੁਣ ਤਾਨਾਸ਼ਾਹੀ ਨਹੀਂ ਰਹੇਗਾ।"

Accused of spreading fake pictures of wrestlers on IT cell


Popular Posts
Just Now