ਆਸਟ੍ਰੇਲੀਆ 'ਚ ਵਿਆਹ ਤੋਂ ਪਰਤ ਰਹੀ ਬੱਸ ਪਲਟੀ, 10 ਦੀ ਮੌ.ਤ
LPTV / Chandigarh
ਵਿਦੇਸ਼ ਡੈਸਕ : ਆਸਟ੍ਰੇਲੀਆ ਦੇ ਸ਼ਹਿਰ ਗ੍ਰੇਟਾ ਦੇ ਵਾਈਨ ਇਲਾਕੇ ਵਿੱਚ ਇੱਕ ਬੱਸ ਪਲਟਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 25 ਜ਼ਖ਼ਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਹਾਇਕ ਪੁਲਸ ਕਮਿਸ਼ਨਰ ਟਰੇਸੀ ਚੈਪਮੈਨ ਨੇ ਦੱਸਿਆ ਕਿ ਬੱਸ ਡਰਾਈਵਰ (58) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਸੇਸਨੌਕ ਥਾਣੇ ਲਿਜਾਇਆ ਗਿਆ ਅਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਡਰਾਈਵਰ 'ਤੇ ਲੱਗੇ ਦੋਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, "ਸਾਡੇ ਕੋਲ ਦੋਸ਼ ਲਗਾਉਣ ਲਈ ਲੋੜੀਂਦੀ ਜਾਣਕਾਰੀ ਹੈ।"
ਇਹ ਹਾਦਸਾ ਸਿਡਨੀ ਦੇ ਉੱਤਰ ਵਿੱਚ ਗ੍ਰੇਟਾ ਸ਼ਹਿਰ ਵਿੱਚ ਵਾਈਨ ਕੰਟਰੀ ਡਰਾਈਵ ਦੇ ਇੱਕ ਚੌਂਕ ਵਿੱਚ ਰਾਤ 11.30 ਵਜੇ ਤੋਂ ਬਾਅਦ ਵਾਪਰਿਆ। ਬੱਸ ਵਿਚ ਸਵਾਰ ਲੋਕ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ 25 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
10 died after a bus overturned while returning from a wedding in Australia