ਅਮਰੀਕਾ 'ਚ ਗਰਮ.ਖਿ.ਆ.ਲੀਆਂ ਨੇ ਭਾਰਤੀ ਅੰਬੈਸੀ 'ਤੇ ਕੀਤਾ ਹ.ਮ.ਲਾ, ਕੈਨੇਡਾ ‘ਚ ਭਾਰਤ ਖ਼ਿਲਾਫ਼ ‘ਕਿ.ਲ ਇੰ.ਡੀਆ’ ਰੈਲੀ ਦਾ ਐਲਾਨ
LPTV / Chandigarh
ਵਿਦੇਸ਼ ਡੈਸਕ: ਅਮਰੀਕਾ ਨੇ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਵਿਚ ਗਰਮਖਿਆਲੀ ਸਮਰਥਕਾਂ ਵੱਲੋਂ ਕੀਤੀ ਅੱਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕੀਤੀ। ਅਮਰੀਕਾ ਦੇ ਇਕ ਸਥਾਨਕ ਚੈਨਲ ਨੇ ਦੱਸਿਆ ਕਿ ਗਰਮਖਿਆਲੀਆਂ ਨੇ ਭਾਰਤੀ ਕੌਂਸਲੇਟ ਨੂੰ ਸਵੇਰੇ 1:30 ਵਜੇ ਤੋਂ 2:30 ਵਜੇ ਦਰਮਿਆਨ ਅੱਗ ਲਗਾ ਦਿੱਤੀ, ਪਰ ਸਾਨ ਫਰਾਂਸਿਸਕੋ ਦੇ ਫਾਇਰ ਵਿਭਾਗ ਨੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅੱਗ ਕਾਰਨ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਇਸ ਘਟਨਾ 'ਚ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ। ਖਾਲਿਸਤਾਨ ਸਮਰਥਕਾਂ ਨੇ ਇਸ ਘਟਨਾ ਸਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਟਵੀਟ ਕਰ ਕੇ ਕਿਹਾ ਕਿ ਅਮਰੀਕਾ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਦੇ ਖਿਲਾਫ਼ ਕਥਿਤ ਭੰਨਤੋੜ ਅਤੇ ਅੱਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦਾ ਹੈ। ਸੰਯੁਕਤ ਰਾਜ ਵਿੱਚ ਡਿਪਲੋਮੈਟਿਕ ਸੁਵਿਧਾਵਾਂ ਜਾਂ ਵਿਦੇਸ਼ੀ ਡਿਪਲੋਮੈਟਾਂ ਦੇ ਖਿਲਾਫ ਭੰਨਤੋੜ ਜਾਂ ਹਿੰਸਾ ਇੱਕ ਅਪਰਾਧਿਕ ਅਪਰਾਧ ਹੈ।

ਕੈਨੇਡਾ ‘ਚ ਭਾਰਤ ਖ਼ਿਲਾਫ਼ ‘ਕਿਲ ਇੰਡੀਆ’ ਰੈਲੀ ਦਾ ਐਲਾਨ
ਪਿਛਲੇ ਦਿਨੀਂ ਕੈਨੇਡਾ 'ਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਦਾ 2 ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੁਣ ਖਾਲਿਸਤਾਨੀ ਓਟਾਵਾ ਦੇ ਭਾਰਤੀ ਕਮਿਸ਼ਨਰ ਸੰਜੇ ਕੁਮਾਰ ਤੇ ਟੋਰਾਂਟੋ ਦੀ ਕੌਂਸਲਰ ਜਨਰਲ ਅਪੂਰਵ ਨੂੰ ਹਰਦੀਪ ਸਿੰਘ ਦੇ ਕਾਤਲ ਦੱਸ ਰਹੇ ਹਨ। ਦੱਸ ਦਈਏ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਸੰਸਥਾ ਸਿੱਖ ਫ਼ਾਰ ਜਸਟਿਸ ਵਲੋਂ ਕੈਨੇਡਾ ਵਿਚ ਭਾਰਤ ਖਿਲਾਫ 'ਕਿਲ ਇੰਡੀਆ' ਰੈਲੀ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਰੈਲੀ 8 ਜੁਲਾਈ ਨੂੰ ਆਯੋਜਿਤ ਕੀਤੀ ਜਾਵੇਗੀ । ਕੈਨੇਡਾ ਪੁਲਿਸ ਅਨੁਸਾਰ ਹਰਦੀਪ ਸਿੰਘ ਦਾ ਭਾਰਤ ਦੇ ਨਾਲ ਕੋਈ ਲੈਣਾ ਦੇਣ ਨਹੀਂ ਹੈ, ਉੱਥੇ ਹੀ ਪੰਨੂ ਨੇ ਇੱਕ ਵੀਡੀਓ ਜਾਰੀ ਕਰਦੇ ਸਭ ਨੂੰ ਅਪੀਲ ਕੀਤੀ ਕਿ 8 ਜੁਲਾਈ ਨੂੰ ਕੈਨੇਡਾ ,ਅਮਰੀਕਾ, ਇੰਗਲੈਂਡ ਸਮੇਤ ਹੋਰ ਹੀ ਦੇਸ਼ਾਂ 'ਚ ਭਾਰਤੀ ਅੰਬੈਸੀ ਬਾਹਰ ਪ੍ਰਦਰਸ਼ਨ ਦੌਰਾਨ ਤਿਰੰਗੇ ਦਾ ਅਪਮਾਨ ਵੀ ਕੀਤਾ ਜਾਵੇਗਾ।
In America the warmongers attacked the Indian embassy announced a Kill India rally against India in Canada