ਡਾਊਨਟਾਊਨ ਟੋਰਾਂਟੋ 'ਚ ਚੱਲੀਆਂ ਗੋ.ਲੀਆਂ, ਦੋ ਜ਼.ਖ਼.ਮੀ
LPTV / Chandigarh
ਵਿਦੇਸ਼ ਡੈਸਕ: ਡਾਊਨਟਾਊਨ ਟੋਰਾਂਟੋ ਵਿੱਚ ਸੋਮਵਾਰ ਸਵੇਰੇ ਲੋਕਾਂ ਦੇ ਕੰਮ ਉੱਤ਼ੇ ਜਾਣ ਦੇ ਸਮੇਂ ਗੋਲੀਆਂ ਚੱਲਣ ਤੋਂ ਬਾਅਦ ਦੋ ਵਿਅਕਤੀ ਜ਼ਖ਼ਮੀ ਹੋ ਗਏ।ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਯੰਗ ਤੇ ਬਲੂਅਰ ਸਟਰੀਟਸ ਇਲਾਕੇ ਵਿੱਚ ਚਾਰਲਸ ਸਟਰੀਟ ਉੱਤੇ ਸਵੇਰੇ 6:00 ਵਜੇ ਤੋਂ ਬਾਅਦ ਵਾਪਰੇ ਇਸ ਗੋਲੀਕਾਂਡ ਦਾ ਪਤਾ ਲੱਗਣ ਉੱਤੇ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ। ਗੋਲੀਆਂ ਲੱਗਣ ਕਾਰਨ ਇੱਕ ਪੁਰਸ਼ ਤੇ ਮਹਿਲਾ ਜ਼ਖ਼ਮੀ ਹਾਲਤ ਵਿੱਚ ਉੱਥੇ ਪੁਲਿਸ ਅਧਿਕਾਰੀਆਂ ਨੂੰ ਮਿਲੇ। ਪੈਰਾਮੈਡਿਕਸ ਵੱਲੋਂ ਵੀ ਦੋ ਜ਼ਖ਼ਮੀਆਂ ਦੀ ਪੁਸ਼ਟੀ ਕੀਤੀ ਗਈ ਤੇ ਦੱਸਿਆ ਗਿਆ ਕਿ ਦੋਵੇਂ ਆਪਣੇ 20ਵਿਆਂ ਵਿੱਚ ਸਨ। ਦੋਵਾਂ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
Two injured in downtown Toronto shooting