ਕੁਦਰਤੀ ਆਫਤ ਦਾ ਕਹਿਰ - ਕੀ ਤੁਹਾਨੂੰ ਪਤਾ ਮਕਾਨ ਢਹਿਣ 'ਤੇ ਕਿੰਨੇ ਲੱਖ ਰੁਪਏ ਦਾ ਮਿਲਦਾ ਮੁਆਵਜ਼ਾ, ਜਾਣੋ
LPTV / Chandigarh
ਸਟੇਟ ਡੈਸਕ : ਪੂਰੇ ਉਤਰੀ ਤੇ ਪੱਛਮੀ ਭਾਰਤ 'ਚ ਇਸ ਸਮੇਂ ਕੁਦਰਤੀ ਆਫਤ ਨੇ ਲੋਕਾਂ ਦਾ ਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਰੋਜ਼ਾਨਾ ਜਾਨ-ਮਾਲ ਦੇ ਨੁਕਸਾਨ ਦੀਆਂ ਖ਼ਬਰ ਸੁਣਨ ਨੂੰ ਮਿਲ ਰਹੀਆਂ ਹਨ। ਪੂਰੇ ਦੇਸ਼ 'ਚ ਭਾਰੀ ਮੀਂਹ ਤੋਂ ਬਾਅਦ ਹੁਣ ਹੜ੍ਹ ਨੇ ਲੋਕਾਂ ਦਾ ਜਿਊਣਾ ਦੁਬਰ ਕੀਤਾ ਹੋਇਆ ਹੈ। ਲੋਕਾਂ ਨੇ ਰੀਝਾਂ ਨਾਲ ਲੱਖਾਂ-ਕਰੋੜਾਂ ਦੇ ਆਸ਼ੀਆਨੇ ਮਿੰਟਾਂ 'ਚ ਢੇਹ-ਢੇਰੀ ਹੋ ਰਹੇ ਹਨ। ਲੋਕਾਂ ਨੂੰ ਖਾਣ ਲਈ ਖਾਣਾ ਤੇ ਰਹਿਣ ਲਈ ਸਿਰ 'ਤੇ ਛੱਤ ਨਹੀਂ ਮਿਲ ਪਾ ਰਹੀ। ਜਿਸ ਕਾਰਨ ਲੋਕ ਬੇਬਸ ਤੇ ਲਾਚਾਰ ਨਜ਼ਰ ਆਏ।
ਪੰਜਾਬ 'ਚ ਇਸ ਸਮੇਂ ਕੁਦਰਤੀ ਆਫਤ ਨੇ ਕਹਿਰ ਮਚਾਇਆ ਹੋਇਆ ਹੈ। ਸੂਬੇ ਦੇ 14 ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਹਨ। ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸਰਕਾਰ ਰਾਹਤ ਤੇ ਬਚਾਅ ਕਾਰਜ ਕਰ ਰਹੀ ਹੈ ਪਰ ਸੂਬੇ 'ਚ ਕੁਦਰਤੀ ਆਫ਼ਤ 'ਚ ਪੱਕਾ ਮਕਾਨ ਢਹਿਣ ਦਾ ਮੁਆਵਜ਼ਾ ਮਹਿਜ਼ 1.20 ਲੱਖ ਰੁਪਏ ਹੀ ਹੈ।
ਕੁਦਰਤੀ ਆਫ਼ਤ ਪ੍ਰਬੰਧ ਫੰਡ 'ਚੋਂ ਇਹ ਰਕਮ ਦੇਣ ਲਈ ਕੇਂਦਰ ਸਰਕਾਰ ਨੇ ਜੋ ਨਿਯਮ ਤੈਅ ਕੀਤੇ ਹਨ, ਉਸ ਅਨੁਸਾਰ ਮੈਦਾਨੀ ਇਲਾਕਿਆਂ 'ਚ ਹੜ੍ਹ ਜਾਂ ਭੂਚਾਲ ਆਦਿ ਜਿਹੀਆਂ ਕੁਦਰਤੀ ਆਫ਼ਤਾਂ 'ਚ ਜੇ ਕਿਸੇ ਦਾ ਪੱਕਾ ਮਕਾਨ ਡਿੱਗ ਜਾਂਦਾ ਹੈ ਤਾਂ ਮਹਿਜ਼ 1.20 ਲੱਖ ਰੁਪਏ ਦਿਤੇ ਜਾਂਦੇ ਹਨ। ਇਹ ਰਕਮ ਵੀ ਇਸੇ ਵਿੱਤੀ ਵਰ੍ਹੇ 'ਚ ਵਧਾਈ ਗਈ ਹੈ ਜਦਕਿ ਇਸ ਤੋਂ ਪਹਿਲਾਂ ਪੰਜਾਬ 'ਚ 95 ਹਜ਼ਾਰ ਰੁਪਏ ਹੀ ਦਿੱਤੇ ਜਾਂਦੇ ਸਨ
ਇਹ ਨਿਯਮ ਸਾਰੇ ਸੂਬਿਆਂ 'ਤੇ ਲਾਗੂ ਹੁੰਦੇ ਹਨ। ਪਹਾੜੀ ਸੂਬਿਆਂ 'ਚ ਥੋੜ੍ਹਾ ਫ਼ਰਕ ਹੋ ਸਕਦਾ ਹੈ। ਹਿਮਾਚਲ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ 'ਚ ਪੱਕਾ ਮਕਾਨ ਡਿੱਗ ਜਾਣ 'ਤੇ 1.31 ਲੱਖ ਰੁਪਏ ਸਰਕਾਰ ਦਿੰਦੀ ਹੈ ਜਦਕਿ ਮੈਦਾਨੀ ਇਲਾਕਿਆਂ ਨਾਲ ਇਸ ਮੁਆਵਜ਼ਾ ਰਾਸ਼ੀ ਨਾਲ ਦੁਬਾਰਾ ਆਪਣਾ ਮਕਾਨ ਬਣਾਉਣ 'ਚ ਕਾਫ਼ੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਵੱਲੋਂ ਜਾਰੀ ਇਨ੍ਹਾਂ ਰਾਹਤਾਂ ਨਾਲ ਆਮ ਲੋਕਾਂ ਨੂੰ ਕੋਈ ਸਹਾਰਾ ਮਿਲ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਲੱਖਾਂ-ਕਰੋੜਾਂ ਰੁਪਏ ਲਗਾ ਕੇ ਆਪਣੇ ਘਰ ਬਣਾਏ ਕੀ ਉਨ੍ਹਾਂ ਲਈ ਇੰਨੇ ਪੈਸੇ ਕਾਫੀ ਹਨ। ਉਹ ਦੁਬਾਰਾ ਘਰ ਬਣਾਉਣ ਜਾਂ ਬੱਚੇ ਪੜ੍ਹਾਉਣ ਜਾਂ ਘਰ ਦਾ ਗੁਜਾਰਾ ਕਰਨ । ਇਸ 'ਤੇ ਸਰਕਾਰ ਨੂੰ ਕਾਫੀ ਸੋਚਣ ਦੀ ਜ਼ਰੂਰਤ ਹੈ।
Fury of natural calamity Do you know how many lakhs of rupees compensation is given in case of house collapse?