ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਮੂਸੇਵਾਲਾ ਕ.ਤ.ਲ ਕੇਸ 'ਚ NIA ਦਾ ਵੱਡਾ ਖੁਲਾਸਾ, ਇਸ ਗੁਆਂਢੀ ਮੁਲਕ ਤੋਂ ਆਈ ਸੀ ਹਥਿ.ਆਰਾ ਦੀ ਖੇਪ

ਮੂਸੇਵਾਲਾ ਕ.ਤ.ਲ ਕੇਸ 'ਚ NIA ਦਾ ਵੱਡਾ ਖੁਲਾਸਾ, ਇਸ ਗੁਆਂਢੀ ਮੁਲਕ ਤੋਂ


LPTV / Chandigarh

ਸਟੇਟ ਡੈਸਕ: ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਈ ਮਹੀਨੇ ਬੀਤ ਗਏ ਹਨ ਪਰ ਫਿਰ ਵੀ ਸਰਕਾਰ ਦੇ ਹੱਥ ਹਾਲੇ ਖਾਲੀ ਹਨ। ਪਰਿਵਾਰ ਵੱਲੋਂ ਸਰਕਾਰ ਕੋਲ ਇਨਸਾਫ ਦੀ ਮੰਗ ਲਈ ਕਈ ਤਰ੍ਹਾਂ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਪਰ ਹਾਲੇ ਤਕ ਕਈ ਵੱਡਾ ਕਾਮਯਾਬੀ ਨਹੀਂ ਮਿਲ ਰਹੀ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਸੁਰੱਖਿਆ ਵਿੱਚ ਕਟੌਤੀ ਕੀਤੇ ਜਾਣ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਮੂਸੇਵਾਲਾ (29) ਨੂੰ ਪਿਛਲੇ ਸਾਲ 29 ਮਈ ਨੂੰ ਦਿਨ ਦਿਹਾੜੇ ਮਾਨਸਾ ਜ਼ਿਲ੍ਹੇ ਵਿੱਚ ਉਸ ਦੇ ਜੱਦੀ ਪਿੰਡ ਨੇੜੇ ਗੈਂਗਸਟਰਾਂ ਨੇ ਗੋਲੀ ਮਾਰ ਦਿੱਤੀ ਸੀ। ਮੂਸੇਵਾਲਾ ਅਤੇ ਉਸਦੇ ਦੋ ਸਾਥੀਆਂ 'ਤੇ 2 ਮਿੰਟ 30 ਸੈਕਿੰਡ ਤੱਕ ਲਗਾਤਾਰ ਗੋਲੀਬਾਰੀ ਹੁੰਦੀ ਰਹੀ। ਪਹਿਲਾਂ ਕਿਹਾ ਗਿਆ ਸੀ ਕਿ ਅਪਰਾਧ ਵਿੱਚ ਏਕੇ-47 ਰਾਈਫਲ ਦੀ ਵਰਤੋਂ ਕੀਤੀ ਗਈ ਸੀ। ਹੁਣ ਇਸ ਮਾਮਲੇ 'ਚ ਨਵਾਂ ਖੁ਼ਲਾਸਾ ਹੋਇਆ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸੂਤਰਾਂ ਅਨੁਸਾਰ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਆਏ ਸਨ। ਪਾਕਿਸਤਾਨ ਦੇ ਹਾਮਿਦ ਨਾਂ ਦੇ ਹਥਿਆਰ ਸਮੱਗਲਰ ਨੇ ਇਹ ਹਥਿਆਰ ਸਪਲਾਈ ਕੀਤੇ ਸਨ। ਸੂਤਰਾਂ ਮੁਤਾਬਕ ਹਾਮਿਦ ਦੁਬਈ 'ਚ ਰਹਿੰਦਾ ਹੈ।

ਭਾਰਤ ਦੇ ਇਸ ਸ਼ਹਿਰ ਹੋਈ ਸੀ ਹਥਿਆਰਾਂ ਦੀ ਸਪਲਾਈ
ਮੂਸੇਵਾਲਾ 'ਤੇ ਜਿਨ੍ਹਾਂ ਤਿੰਨ ਹਥਿਆਰਾਂ ਤੋਂ ਗੋਲੀਆਂ ਚਲਾਈਆਂ ਗਈਆਂ ਸਨ, ਉਨ੍ਹਾਂ 'ਚ ਇਕ ਅਸਾਲਟ ਰਾਈਫਲ ਏਐੱਨ-94 ਵੀ ਸ਼ਾਮਲ ਸੀ। ਇਸ ਹਥਿਆਰ ਦੀ ਵਰਤੋਂ ਨੂੰ ਲੈ ਕੇ ਖੁਫੀਆ ਏਜੰਸੀਆਂ ਵੀ ਹੈਰਾਨ ਰਹਿ ਗਈਆਂ ਕਿਉਂਕਿ ਇਸ ਅਸਾਲਟ ਰਾਈਫਲ ਦੀ ਵਰਤੋਂ ਹਥਿਆਰਬੰਦ ਬਲਾਂ ਨੇ ਹੀ ਕੀਤੀ ਹੈ। ਸੂਤਰਾਂ ਮੁਤਾਬਕ ਹਾਮਿਦ ਨੇ ਲਾਰੇਂਸ ਬਿਸ਼ਨੋਈ ਗੈਂਗ ਦੇ ਬੁਲੰਦਸ਼ਹਿਰ ਨਿਵਾਸੀ ਗੁੰਡੇ ਨੂੰ ਹਥਿਆਰ ਸਪਲਾਈ ਕੀਤੇ ਸਨ।

ਹਮੇਸ਼ਾ ਆਪਣੇ ਕੋਲ 45 ਬੋਰ ਦਾ ਵਿਦੇਸ਼ੀ ਪਿਸਤੌਲ ਰੱਖਦਾ ਸੀ ਮੂਸੇਵਾਲਾ
ਗਾਇਕ ਮੂਸੇਵਾਲਾ ਹਮੇਸ਼ਾ ਆਪਣੇ ਕੋਲ 45 ਬੋਰ ਦਾ ਵਿਦੇਸ਼ੀ ਪਿਸਤੌਲ ਰੱਖਦਾ ਸੀ। ਪਰ ਮੁਲਜ਼ਮਾਂ ਨੇ ਗਾਇਕ ਨੂੰ ਵਿਦੇਸ਼ੀ ਪਿਸਤੌਲ ਵਰਤਣ ਦਾ ਮੌਕਾ ਵੀ ਨਹੀਂ ਦਿੱਤਾ। ਮੁਲਜ਼ਮਾਂ ਨੇ ਪਹਿਲਾਂ ਮੂਸੇਵਾਲਾ ਦੇ ਸਿਰ ਅਤੇ ਮੱਥੇ ’ਤੇ ਗੋਲੀਆਂ ਚਲਾਈਆਂ। ਮੁਲਜ਼ਮਾਂ ਨੇ ਸਿੱਧੂ ਦੀ ਕਾਰ 'ਤੇ ਅੱਗੇ ਅਤੇ ਡਰਾਈਵਰ ਸਾਈਡ ਤੋਂ ਲਗਾਤਾਰ ਫਾਇਰਿੰਗ ਕੀਤੀ। ਮੂਸੇਵਾਲਾ ਦੇ ਸਿਰ ਵਿੱਚ ਦੋ ਗੋਲੀਆਂ, ਛਾਤੀ ਅਤੇ ਹੱਥ ਵਿੱਚ ਤਿੰਨ ਗੋਲੀਆਂ ਲੱਗੀਆਂ ਹਨ।

The big revelation of the NIA in the Musewala murder case was the shipment of arms from this neighboring country


Popular Posts
Just Now