ਕ੍ਰਿਕਟਰ Rishabh Pant ਤੋਂ ਡੇਢ ਕਰੋੜ ਠੱਗਣ ਵਾਲਾ ਗ੍ਰਿਫ਼ਤਾਰ, ਐਸ਼ੋ-ਆਰਾਮ ਲਈ ਮਾਰਦਾ ਸੀ ਲੋਕਾਂ ਨਾਲ ਠੱਗੀਆਂ
LPTV / Chandigarh
ਸਟੇਟ ਡੈਸਕ: ਚੰਡੀਗੜ੍ਹ ਦੇ ਏਡੀਜੀਪੀ ਵਜੋਂ ਜਲੰਧਰ ਦੇ ਟਰੈਵਲ ਏਜੰਟ ਨੂੰ 5.76 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਸ਼ਾਤਿਰ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ ਵੀ ਡੇਢ ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇਸ ਗੱਲ ਦਾ ਖੁਲਾਸਾ ਬਦਮਾਸ਼ ਠੱਗ ਅਤੇ ਉਸ ਦੇ ਸਾਥੀ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ ਹੈ। ਮੁਹਾਲੀ ਪੁਲਿਸ ਨੇ ਦੋਵਾਂ ਨੂੰ ਪੰਚਕੂਲਾ ਦੇ ਇੱਕ ਕਲੱਬ ਤੋਂ ਕਾਬੂ ਕੀਤਾ ਹੈ। ਲੁਟੇਰੇ ਦੀ ਪਛਾਣ ਫਰੀਦਾਬਾਦ (ਹਰਿਆਣਾ) ਦੇ ਰਹਿਣ ਵਾਲੇ ਮ੍ਰਿਅੰਕ ਵਜੋਂ ਹੋਈ ਹੈ ਜਦਕਿ ਉਸ ਦੇ ਸਾਥੀ ਦੀ ਪਛਾਣ ਰਾਘਵ ਵਜੋਂ ਹੋਈ ਹੈ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਮੁਹਾਲੀ ਪੁਲੁਸ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਮੁੰਬਈ ਪੁਲਿਸ ਨੇ ਕ੍ਰਿਕਟਰ ਰਿਸ਼ਭ ਪੰਤ ਤੋਂ ਡੇਢ ਕਰੋੜ ਦੀ ਧੋਖਾਧੜੀ ਦੇ ਮਾਮਲੇ 'ਚ ਮੁੱਖ ਦੋਸ਼ੀ ਮ੍ਰਿਅੰਕ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਕਲੱਬ ਜਾ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲਈ ਠੱਗੀ ਮਾਰਦੇ ਸਨ। ਰਿਮਾਂਡ ਦੌਰਾਨ ਪੁਲਿਸ ਪਤਾ ਲਗਾਵੇਗੀ ਕਿ ਮੁਲਜ਼ਮ ਨੇ ਹੁਣ ਤੱਕ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ।
ਮੁਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਪੁਲਿਸ ਨੂੰ ਜਲੰਧਰ ਦੇ ਇੱਕ ਟਰੈਵਲ ਏਜੰਟ ਵਿਜੇ ਸਿੰਘ ਵੱਲੋਂ 5.76 ਲੱਖ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਦਿੱਤੀ ਗਈ ਸੀ। ਪੁਲਿਸ ਨੇ ਮੁਲਜ਼ਮ ਦੀ ਲੋਕੇਸ਼ਨ ਟਰੇਸ ਕਰਕੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਮ੍ਰਿਅੰਕ ਨੇ ਚੰਡੀਗੜ੍ਹ ਦੇ ਏਡੀਜੀਪੀ ਆਲੋਕ ਕੁਮਾਰ ਨੂੰ ਟ੍ਰੈਵਲ ਏਜੰਟ ਵਿਜੇ ਤੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਹਵਾਈ ਟਿਕਟਾਂ ਅਤੇ ਹੋਟਲ ਬੁਕਿੰਗ ਕਰਵਾਈਆਂ ਸਨ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮ੍ਰਿਅੰਕ ਬਹੁਤ ਚਲਾਕ ਹੈ। ਉਹ ਠੱਗੀ ਮਾਰਨ ਤੋਂ ਪਹਿਲਾਂ ਆਪਣੇ ਪੀੜਤ ਅਤੇ ਉਸ ਦੇ ਕਾਰੋਬਾਰ ਬਾਰੇ ਪੂਰੀ ਜਾਣਕਾਰੀ ਹਾਸਲ ਕਰਦਾ ਸੀ। ਫਿਰ ਉਸ ਵਿਅਕਤੀ ਨਾਲ ਸੰਪਰਕ ਕਰਕੇ ਆਪਣੇ ਆਪ ਨੂੰ ਹਾਈ ਪ੍ਰੋਫਾਈਲ ਵਿਅਕਤੀ ਦੱਸ ਕੇ ਵਿਸ਼ਵਾਸ ਜਿੱਤ ਲੈਂਦਾ ਸੀ ਅਤੇ ਫਿਰ ਧੋਖਾਧੜੀ ਨੂੰ ਅੰਜਾਮ ਦਿੰਦਾ ਸੀ।
Arrested who cheated one and a half crores from cricketer Rishabh Pant used to cheat people for luxury