Train Accident- ਤਾਮਿਲਨਾਡੂ ਦੇ ਮਦੁਰਾਈ 'ਚ ਵੱਡਾ ਰੇਲ ਹਾ.ਦ.ਸਾ, ਕਈ ਬੋਗੀਆਂ 'ਚ ਲੱਗੀ ਅੱਗ, 10 ਲੋਕਾਂ ਦੀ ਮੌ+ਤ
LPTV / Chandigarh
ਨੈਸ਼ਨਲ ਡੈਸਕ: ਤਾਮਿਲਨਾਡੂ ਦੇ ਮਦੁਰਾਈ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮਦੁਰਾਈ 'ਚ ਟਰੇਨ ਦੇ ਡੱਬੇ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 20 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਮਾਚਾਰ ਏਜੰਸੀਮੁਤਾਬਕ ਮਦੁਰਾਈ ਰੇਲਵੇ ਸਟੇਸ਼ਨ ਨੇੜੇ ਬੋਦੀ ਲੇਨ 'ਤੇ ਖੜੀ ਇਕ ਟੂਰਿਸਟ ਟਰੇਨ 'ਚ ਸ਼ਨੀਵਾਰ ਤੜਕੇ ਅੱਗ ਲੱਗ ਗਈ। ਇਸ ਹਾਦਸੇ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣੀ ਰੇਲਵੇ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
Train Accident Big train accident in Madurai Tamil Nadu fire broke out in many coaches 10 people died