ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਕੈਨੇਡਾ 'ਚ ਮਿਲਿਆ ਬੀਏ·2·86 ਕੋਵਿਡ ਵੇਰੀਐਂਟ ਦਾ ਪਹਿਲਾ ਮਾਮਲਾ, ਹੈਲਥ ਅਧਿਕਾਰੀਆਂ ਨੇ ਕੀਤੀ ਪੁਸ਼ਟੀ

ਕੈਨੇਡਾ 'ਚ ਮਿਲਿਆ ਬੀਏ·2·86 ਕੋਵਿਡ ਵੇਰੀਐਂਟ ਦਾ ਪਹਿਲਾ ਮਾਮਲਾ, ਹੈਲਥ


LPTV / Chandigarh

ਵਿਦੇਸ਼ ਡੈਸਕ: ਕੈਨੇਡਾ 'ਚ ਬੀਏ·2·86 ਕੋਵਿਡ ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬ੍ਰਿਟਸ਼ ਕੋਲੰਬੀਆ ਦੇ ਹੈਲਥ ਅਧਿਕਾਰੀਆਂ ਵੱਲੋਂ ਸਾਰਸ ਕੋਵ-2 ਦੇ ਬੀਏ·2·86 ਸਟਰੇਨ ਦੇ ਇੱਕ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ। ਕੋਵਿਡ-19 ਦੇ ਇਸ ਵੇਰੀਐਂਟ ਨੂੰ ਅਜੇ ਪਿੱਛੇ ਜਿਹੇ ਹੀ ਦਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਵੇਰੀਐਂਟਸ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ।ਟੋਰਾਂਟੋ ਸਥਿਤ ਇਨਫੈਕਸ਼ੀਅਸ ਡਜ਼ੀਜ਼ ਐਕਸਪਰਟ ਡਾ· ਇਸਾਕ ਬੋਗੋਚ ਅਨੁਸਾਰ ਹਾਲਾਂਕਿ ਯੂਰਪ, ਅਮਰੀਕਾ ਤੇ ਕੈਨੇਡਾ ਵਿੱਚ ਸੰਕ੍ਰਮਣ ਵਿੱਚ ਹੋ ਰਹੇ ਵਾਧੇ ਲਈ ਇਸ ਨੂੰ ਜ਼ਿੰਮੇਵਾਰ ਨਹੀਂ ਮੰਨਿਆ ਜਾ ਰਿਹਾ ਪਰ ਬੀਏ·2·86 ਵਿੱਚ ਕੁਝ ਮਿਊਟੇਸ਼ਨਜ਼ ਹੋਈਆਂ ਹਨ, ਜਿਸ ਕਾਰਨ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ ਹਨ। ਉਨ੍ਹਾਂ ਆਖਿਆ ਕਿ ਇਸ ਵਿੱਚ ਬੀਏ·2, ਜਿਸ ਨੂੰ ਅਸੀਂ ਓਮਾਇਕ੍ਰੌਨ ਯੁੱਗ ਵਿੱਚ ਵੇਖ ਚੁੱਕੇ ਹਾਂ, ਨਾਲ ਮੇਲ ਖਾਂਦੇ ਤੱਤ ਹਨ। ਇਸ ਵਿੱਚ ਕੁੱਝ ਤੱਤ ਡੈਲਟਾ ਮਿਊਟੇਸ਼ਨਜ਼ ਨਾਲ ਮੇਲ ਖਾਂਦੇ ਵੀ ਹਨ। ਬੋਗੋਚ ਨੇ ਆਖਿਆ ਕਿ ਇਹ ਵੇਰੀਐਂਟ ਅਜੇ ਹੁਣੇ ਹੀ ਸਾਹਮਣੇ ਆਇਆ ਹੈ ਤੇ ਇਸ ਲਈ ਹਾਲ ਦੀ ਘੜੀ ਇਹ ਆਖਣਾ ਜਲਦਬਾਜ਼ੀ ਹੋਵੇਗੀ ਕਿ ਕੈਨੇਡਾ ਵਿੱਚ ਕੋਵਿਡ-19 ਦੇ ਮਾਮਲਿਆਂ ਉੱਤੇ ਇਸ ਦਾ ਕਿਹੋ ਜਿਹਾ ਜਾਂ ਕਿੰਨਾਂ ਅਸਰ ਪਵੇਗਾ।

Health officials confirmed the first case of BA·2·86 Covid variant found in Canada


Popular Posts
Just Now