ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਆਖੀ ਇਹ ਗੱਲ
LPTV / Chandigarh
ਸਟੇਟ ਡੈਸਕ: ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਆਪਣੇ ਗਲਤ ਫ਼ੈਸਲੇ ਲਈ ਅਧਿਕਾਰੀਆਂ ’ਤੇ ਸਾਰੀ ਗਾਜ ਸੁੱਟ ਦੇਣੀ ਅਤੇ ਆਪਣੀ ਜ਼ਿੰਮੇਵਾਰੀ ਤੇ ਫ਼ਰਜ਼ ਤੋਂ ਭੱਜਣਾ ਬਹੁਤ ਨਿੰਦਣਯੋਗ ਹੈ। ਮਜੀਠੀਆ ਨੇ ਕਿਹਾ ਕਿ ਮਾਨ ਸਰਕਾਰ 13765 ਸਰਪੰਚਾਂ ਤੇ ਕਰੀਬ 75000 ਪੰਚਾਂ ਸਮੇਤ ਪਿੰਡਾਂ ’ਚ ਰਹਿ ਰਹੇ ਲੋਕਾਂ ਦੇ ਹੱਕ ਨੂੰ ਖੋਹ ਰਹੀ ਸੀ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਬਿਨਾਂ ਦੇਖੇ ਫਾਈਲਾਂ ’ਤੇ ਦਸਤਖ਼ਤ ਕਰਨੇ ਹਨ ਤਾਂ ਇਸ ਦਾ ਮਤਲਬ ਪੰਜਾਬ ਅੰਦਰ ਸਰਕਾਰ ਅਫ਼ਸਰ ਚਲਾ ਰਹੇ ਹਨ, ਇਸ ਸੰਬੰਧੀ ਮੁੱਖ ਮੰਤਰੀ ਸਥਿਤੀ ਸ਼ਪਸ਼ਟ ਕਰਨ। ਮਜੀਠੀਆ ਨੇ ਕਿਹਾ ਕਿ ਮੁਅੱਤਲ ਕੀਤੇ ਦੋਨੋਂ ਆਈ. ਏ. ਐਸ. ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਪੰਚਾਇਤਾਂ ਭੰਗ ਕਰਨ ਸੰਬੰਧੀ ਪੱਤਰ ਧਿਆਨ ਹਿੱਤ ਕਰਕੇ ਭੇਜਿਆ ਸੀ , ਲਿਹਾਜ਼ਾ ਮੁੱਖ ਮੰਤਰੀ ਵਲੋਂ ਸਾਰੇ ਕੁੱਝ ਦਾ ਭਾਂਡਾ ਦੋਨੋਂ ਅਫ਼ਸਰਾਂ ’ਤੇ ਸੁੱਟ ਦੇਣਾ ਬਹੁਤ ਗਲਤ ਹੈ।
Akali Dal leader Bikram Singh Majithia surrounded the Punjab government and said this