ਲਾਰੈਂਸ ਬਿਸ਼ਨੋਈ ਗੈਂਗ ਨੇ ਸੁੱਖਾ ਦੁੱਨੇਕੇ ਦੇ ਕ.ਤ.ਲ ਦੀ ਜ਼ਿੰਮੇਵਾਰੀ ਲਈ, ਆਖੀ ਇਹ ਗੱਲ
LPTV / Chandigarh
ਸਟੇਟ ਡੈਸਕ: ਲਾਰੈਂਸ ਬਿਸ਼ਨੋਈ ਗੈਂਗ ਨੇ ਸੁੱਖਾ ਦੁੱਨੇਕੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਦਾਅਵਾ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕੀਤਾ ਗਿਆ ਹੈ। ਉਂਝ ਇਸ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਇਕ ਫੇਸਬੁੱਕ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਕੋਈ ਵੀ ਨਿੱਜੀ ਚੈਨਲ ਇਸ ਪੋਸਟ ਬਾਰੇ ਕੋਈ ਪੁਸ਼ਟੀ ਨਹੀਂ ਕਰਦਾ। ਪੋਸਟ ਵਿਚ ਲਿਖਿਆ ਗਿਆ ਹੈ ਕਿ ਸੁੱਖਾ ਜੋ ਬੰਬੀਹਾ ਗਰੁੱਪ ਦਾ ਇੰਚਾਰਜ ਬਣਿਆ ਫਿਰਦਾ ਸੀ, ਉਸ ਦਾ ਕੈਨੇਡਾ ਵਿਚ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਲਾਰੈਂਸ ਗਰੁੱਪ ਲੈਂਦਾ ਹੈ। ਸਾਡੇ ਭਰਾ ਗੁਰਲਾਲ ਬਰਾੜ, ਵਿੱਕੀ ਦੇ ਕਤਲ ਵਿਚ ਇਨ੍ਹਾਂ ਨੇ ਹੀ ਬਾਹਰ ਬੈਠ ਕੇ ਕੀਤਾ ਸੀ। ਸੰਦੀਪ ਨੰਗਲ ਅੰਬੀਆਂ ਦਾ ਕਤਲ ਵੀ ਇਨ੍ਹਾਂ ਨੇ ਹੀ ਕਰਵਾਇਆ ਸੀ ਪਰ ਹੁਣ ਇਸ ਦੇ ਕੀਤੇ ਦੀ ਸਜ਼ਾ ਇਸ ਨੂੰ ਮਿਲ ਗਈ।
ਦੱਸ ਦਈਏ ਕਿ ਸੁੱਖਾ ਦੁੱਨੇਕੇ ਮੋਸਟ ਵਾਂਟੇਡ ਗੈਂਗਸਟਰ ਅਰਸ਼ ਡੱਲਾ ਗੈਂਗ ਦਾ ਮੈਂਬਰ ਸੀ। ਅਰਸ਼ ਡੱਲਾ ਦਾ ਸਬੰਧ ਖਾਲਿਸਤਾਨੀਆਂ ਨਾਲ ਦੱਸਿਆ ਜਾਂਦਾ ਹੈ। ਐਨਆਈਏ ਨੇ ਕੱਲ੍ਹ ਹੀ ਅਰਸ਼ ਡੱਲਾ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਸੁੱਖਾ ਦੁੱਨੇਕੇ ਨੂੰ ਕੈਨੇਡਾ ਦੇ ਵਿਨੀਪੈਗ 'ਚ ਗੋਲੀ ਮਾਰੀ ਗਈ ਹੈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਭਾਰਤ ਸਰਕਾਰ ਵੱਲੋਂ ਜਾਰੀ 41 ਅੱਤਵਾਦੀਆਂ ਤੇ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ। ਇਹ ਸੂਚੀ ਐਨਆਈਏ ਨੇ ਜਾਰੀ ਕੀਤਾ ਹੈ। ਕੈਨੇਡਾ 'ਚ ਖਾਲਿਸਤਾਨੀ ਨਿੱਝਰ ਦੇ ਕਤਲ ਤੋਂ ਬਾਅਦ ਇਹ ਦੂਜੀ ਵੱਡੀ ਘਟਨਾ ਹੈ।
The Lawrence Bishnoi gang claimed responsibility for Sukha Dunnekes murder