ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਅਚਾਨਕ ਹੜ੍ਹ, ਐਮਰਜੈਂਸੀ ਦਾ ਐਲਾਨ; ਦੇਖੋ ਵੀਡੀਓ
LPTV / Chandigarh
ਵਿਦੇਸ਼ ਡੈਸਕ: ਅਮਰੀਕਾ ਦੇ ਵੱਡੇ ਸ਼ਹਿਰ ਨਿਊਯਾਰਕ 'ਚ ਅਚਾਨਕ ਆਏ ਹੜ੍ਹ ਨੇ ਤਬਾਹੀ ਮਚਾ ਦਿੱਤਾ ਹੈ। ਨਿਊਯਾਰਕ 'ਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਹੁਣ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਮੀਂਹ ਕਾਰਨ ਸੜਕਾਂ ਅਤੇ ਸਬਵੇਅ ਪਾਣੀ ਵਿਚ ਡੁੱਬ ਗਏ ਹਨ ਅਤੇ ਚਾਰੇ ਪਾਸੇ ਪਾਣੀ ਭਰ ਜਾਣ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।
ਗੌਰਤਲਬ ਹੈ ਕਿ ਸ਼ੁੱਕਰਵਾਰ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਭਾਰੀ ਬਾਰਿਸ਼ ਦੇ ਨਾਲ ਤੂਫਾਨ ਆਇਆ। ਇਸ ਕਾਰਨ ਸੜਕਾਂ, ਹਾਈਵੇਅ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ। ਇਸ ਕਾਰਨ ਲੋਕ ਕਾਰਾਂ ਅਤੇ ਘਰਾਂ ਵਿੱਚ ਫਸ ਗਏ, ਜਿਨ੍ਹਾਂ ਨੂੰ ਬਚਾਅ ਟੀਮ ਨੇ ਬਾਹਰ ਕੱਢਿਆ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਮੀਂਹ ਕਾਰਨ ਸ਼ਹਿਰ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਅੱਜ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਕੈਥੀ ਹੋਚੁਲ ਨੇ ਕਿਹਾ ਕਿ ਇਹ ਖਤਰਨਾਕ ਅਤੇ ਘਾਤਕ ਤੂਫਾਨ ਹੈ। ਸਾਨੂੰ ਅਗਲੇ 20 ਘੰਟਿਆਂ ਤੱਕ ਸਾਵਧਾਨ ਰਹਿਣ ਦੀ ਲੋੜ ਹੈ। ਸਾਰਿਆਂ ਨੂੰ ਘਰ ਰਹਿਣਾ ਚਾਹੀਦਾ ਹੈ। ਜੇਕਰ ਤੁਹਾਨੂੰ ਕਿਸੇ ਕੰਮ ਲਈ ਘਰ ਤੋਂ ਬਾਹਰ ਜਾਣਾ ਪੈ ਰਿਹਾ ਹੈ ਤਾਂ ਮੌਸਮ ਦੀ ਅਪਡੇਟ ਜ਼ਰੂਰ ਲਓ। ਉਸਨੇ ਕਿਹਾ ਕਿ ਰਾਤ ਭਰ ਕੁਝ ਖੇਤਰਾਂ ਵਿੱਚ 5 ਇੰਚ (13 ਸੈਂਟੀਮੀਟਰ) ਤੱਕ ਮੀਂਹ ਪਿਆ। ਇਸ ਦੇ ਨਾਲ ਹੀ ਆਉਣ ਵਾਲੇ ਘੰਟਿਆਂ ਵਿੱਚ 2 ਇੰਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।
A sudden flood emergency was declared in the city of New York USA Watch the video