ਗਾਜ਼ਾ ਦੇ ਹਸਪਤਾਲ ਉੱਤੇ ਕੀਤੇ ਗਏ ਬੰ+ਬ ਧਮਾ+ਕੇ ਦੀ ਟਰੂਡੋ ਨੇ ਕੀਤੀ ਨਿੰਦਾ, ਆਖੀ ਇਹ ਗੱਲ
LPTV / Chandigarh
ਵਿਦੇਸ਼ ਡੈਸਕ: ਗਾਜ਼ਾ ਸਿਹਤ ਮੰਤਰਾਲੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਗਾਜ਼ਾ ਸਿਟੀ ਦੇ ਹਸਪਤਾਲ ਉੱਤੇ ਕੀਤੇ ਗਏ ਬੰਬ ਧਮਾਕੇ ਵਿੱਚ ਸੈਂਕੜੇ ਲੋਕ ਮਾਰੇ ਗਏ ਹਨ। ਇਸ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਮੰਗਲਵਾਰ ਨੂੰ ਗਾਜ਼ਾ ਤੋਂ ਆਈ ਇਹ ਖਬਰ ਦਿਲ ਦਹਿਲਾ ਦੇਣੇ ਵਾਲੀ ਤੇ ਅਸਵੀਕਾਰਯੋਗ ਹੈ।
ਪ੍ਰਸ਼ਨ ਕਾਲ ਵਿੱਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਇਸ ਤੇ ਹਰੇਕ ਮਾਮਲੇ ਵਿੱਚ ਕੌਮਾਂਤਰੀ ਮਨੁੱਖਤਾਵਾਦੀ ਤੇ ਕੌਮਾਂਤਰੀ ਕਾਨੂੰਨ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਜੰਗ ਲੜਨ ਦਾ ਵੀ ਸਲੀਕਾ ਹੁੰਦਾ ਹੈ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਹਸਪਤਾਲ ਨੂੰ ਬੰਬ ਨਾਲ ਉਡਾ ਦੇਣਾ ਗੈਰਕਾਨੂੰਨੀ ਹੈ। ਇਸ ਦੌਰਾਨ ਇਜ਼ਰਾਈਲੀ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾ ਨੂੰ ਵੱਖ ਵੱਖ ਖੁਫੀਆ ਸਰੋਤਾਂ ਤੋਂ ਪਤਾ ਲੱਗਿਆ ਹੈ ਕਿ ਇਸਲਾਮਿਕ ਜੇਹਾਦ ਇਸ ਲਈ ਜਿ਼ੰਮੇਵਾਰ ਹੈ ਕਿਉਂਕਿ ਅਸਫਲ ਰਾਕੇਟ ਲਾਂਚ ਤੋਂ ਬਾਅਦ ਰਾਕੇਟ ਸਿੱਧਾ ਗਾਜ਼ਾ ਦੇ ਹਸਪਤਾਲ ਉੱਤੇ ਜਾ ਡਿੱਗਿਆ।ਪਰ ਰਾਈਟਰਜ਼ ਵੱਲੋਂ ਇਸਲਾਮਿਕ ਜੇਹਾਦ ਦੇ ਹਵਾਲੇ ਨਾਲ ਆਖਿਆ ਗਿਆ ਕਿ ਆਈਡੀਐਫ ਦੇ ਇਹ ਦਾਅਵੇ ਝੂਠੇ ਹਨ ਤੇ ਸਾਰੀ ਗੱਲ ਮਨਘੜਤ ਹੈ।
Trudeau condemns Gaza hospital bombing