ਜਲੰਧਰ ‘ਚ ਤੀਹਰਾ ਕ+ਤ+ਲ ਕਾਂਡ - ਨੌਜਵਾਨ ਨੇ ਮਾਤਾ-ਪਿਤਾ ਤੇ ਵੱਡੇ ਭਰਾ ਦਾ ਕੀਤਾ ਕ.ਤ.ਲ, ਇਸ ਕਾਰਨ ਦਿੱਤਾ ਵਾਰਦਾਤ ਨੂੰ ਅੰਜ਼ਾਮ
LPTV / Chandigarh
ਜਲੰਧਰ: ਮਹਾਨਗਰ 'ਚ ਦਿਨੋ-ਦਿਨ ਵਾਰਦਾਤ 'ਚ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਟਾਵਰ ਇਨਕਲੇਵ ‘ਚ ਪਰਿਵਾਰਕ ਝਗੜੇ ਕਾਰਨ ਇਕ ਨੌਜਵਾਨ ਨੇ ਆਪਣੇ ਮਾਤਾ-ਪਿਤਾ ਅਤੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਦੁਪਹਿਰ 2-3 ਵਜੇ ਦੇ ਦਰਮਿਆਨ ਵਾਪਰੀ ਪਰ ਵੀਰਵਾਰ ਦੇਰ ਰਾਤ ਇਸ ਦਾ ਪਤਾ ਲੱਗਾ। ਸੂਚਨਾ ਮਿਲਣ ਤੋਂ ਬਾਅਦ SSP (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ, DSP ਕਰਤਾਰਪੁਰ ਬਲਵੀਰ ਸਿੰਘ ਅਤੇ ਥਾਣਾ ਇੰਚਾਰਜ ਰਮਨ ਕੁਮਾਰ ਦੇਰ ਰਾਤ ਮੌਕੇ ’ਤੇ ਪੁੱਜੇ।ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਕਾਤਲ ਨੇ ਅਪਰਾਧ ਵਿੱਚ ਲਾਇਸੰਸੀ ਹਥਿਆਰ ਦੀ ਵਰਤੋਂ ਕੀਤੀ ਹੈ। ਪੁਲਿਸ ਨੇ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਾਤਲ ਆਪਣੇ ਮਾਤਾ-ਪਿਤਾ ‘ਤੇ ਘਰ ਉਸ ਦੇ ਨਾਂ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਹ ਮਾਮਲਾ ਕੁਝ ਸਮਾਂ ਪਹਿਲਾਂ ਲਾਂਬੜਾ ਥਾਣੇ ਵੀ ਪਹੁੰਚਿਆ ਸੀ। ਇਸ ‘ਤੇ ਸਮਝੌਤਾ ਹੋ ਗਿਆ ਸੀ।ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਕਾਤਲ ਨੇ ਅਪਰਾਧ ਵਿੱਚ ਲਾਇਸੰਸੀ ਹਥਿਆਰ ਦੀ ਵਰਤੋਂ ਕੀਤੀ ਹੈ। ਪੁਲਿਸ ਨੇ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਾਤਲ ਆਪਣੇ ਮਾਤਾ-ਪਿਤਾ ‘ਤੇ ਘਰ ਉਸ ਦੇ ਨਾਂ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਹ ਮਾਮਲਾ ਕੁਝ ਸਮਾਂ ਪਹਿਲਾਂ ਲਾਂਬੜਾ ਥਾਣੇ ਵੀ ਪਹੁੰਚਿਆ ਸੀ। ਇਸ ‘ਤੇ ਸਮਝੌਤਾ ਹੋ ਗਿਆ ਸੀ।
Triple murder case in Jalandhar The young man killed his parents and elder brother because of this he committed the incident