NDP ਆਗੂ ਮੈਰਿਟ ਸਟਾਈਲਜ਼ ਦੇ ਟੋਰਾਂਟੋ ਸਥਿਤ ਕੌਂਸਟੀਚੁਐਂਸੀ ਦਫਤਰ ਦੀ ਭੰਨ੍ਹ ਤੋੜ, ਜਾਣੋ ਕਾਰਨ
LPTV / Chandigarh
ਵਿਦੇਸ਼ ਡੈਸਕ : ਇਜ਼ਰਾਈਲ-ਹਮਸ ਜੰਗ ਬਾਰੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਉਣ ਤੋਂ ਬਾਅਦ ਐਮਪੀਪੀ ਸਾਰਾਹ ਜਾਮਾ ਨੂੰ ਕਾਕਸ ਤੋਂ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਹੀ ਐਨਡੀਪੀ ਆਗੂ ਮੈਰਿਟ ਸਟਾਈਲਜ਼ ਦੇ ਟੋਰਾਂਟੋ ਸਥਿਤ ਕੌਂਸਟੀਚੁਐਂਸੀ ਆਫਿਸ ਵਿੱਚ ਭੰਨ੍ਹ ਤੋੜ ਕੀਤੀ ਗਈ।
ਬਲੂਅਰ ਸਟਰੀਟ ਉੱਤੇ ਸਥਿਤ ਇਸ ਆਫਿਸ ਦੇ ਬਾਹਰ “ਫਲਸਤੀਨ ਨੂੰ ਆਜ਼ਾਦ ਕਰੋ” ਲਿਖਿਆ ਗਿਆ। ਲਾਲ ਪੇਂਟ ਨਾਲ ਸਟਾਈਲਜ਼ ਦੀ ਫੋਟੋ ਰੰਗੀ ਗਈ ਤੇ ਲਿਖਿਆ ਗਿਆ “ਤੁਹਾਡੇ ਹੱਥ ਖੂਨ ਨਾਲ ਰੰਗੇ ਹਨ।” ਸਟਾਈਲਜ਼ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਇਹ ਸੱਭ ਉਦੋਂ ਵੇਖਿਆ ਜਦੋਂ ਉਹ ਆਪਣੇ ਆਫਿਸ ਆਈ। ਉਨ੍ਹਾਂ ਆਖਿਆ ਕਿ ਉਹ ਨਹੀਂ ਜਾਣਦੀ ਕਿ ਇਹ ਸੱਭ ਕਿਸਨੇ ਕੀਤਾ ਤੇ ਇਹ ਸੱਭ ਕੀ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਸਟਾਫ ਸਹੀ ਸਲਾਮਤ ਹੈ ਤੇ ਅਸੀਂ ਜ਼ਰੂਰੀ ਰਿਪੋਰਟ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸਟਾਈਲਜ਼ ਨੇ ਇਹ ਐਲਾਨ ਕੀਤਾ ਸੀ ਕਿ ਇਜ਼ਰਾਈਲ-ਹਮਸ ਜੰਗ ਬਾਰੇ ਪਾਈ ਗਈ ਪੋਸਟ ਲਈ ਜਾਮਾ ਨੂੰ ਕਾਕਸ ਤੋਂ ਹਟਾਇਆ ਜਾਂਦਾ ਹੈ।
NDP Leader Merritt Styles Toronto Constituency Office Vandalized Know Why