ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Punjab Weather Update- ਪੰਜਾਬ 'ਚ ਠੰਢ ਨੇ ਤੋੜੇ ਰਿਕਾਰਡ, ਪਾਰਾ 4 ਡਿਗਰੀ ਤੱਕ ਪਹੁੰਚਿਆ ; ਦੋ ਵਿਅਕਤੀਆਂ ਦੀ ਮੌਤ

Punjab Weather Update- ਪੰਜਾਬ 'ਚ ਠੰਢ ਨੇ ਤੋੜੇ ਰਿਕਾਰਡ, ਪਾਰਾ 4 ਡ


LPTV / Chandigarh

ਸਟੇਟ ਡੈਸਕ : ਪੰਜਾਬ 'ਚ ਠੰਢ ਰਿਕਾਰਡ ਤੋੜਨ ਲੱਗੀ ਹੈ। ਬੇਸ਼ੱਕ ਦਿਨ ਵੇਲੇ ਤਾਪਮਾਨ ਵਧ ਜਾਂਦਾ ਹੈ ਪਰ ਰਾਤ ਵੇਲੇ ਠੰਢ ਦਾ ਕਹਿਰ ਵਰ੍ਹ ਰਿਹਾ ਹੈ। ਪੰਜਾਬ 'ਚ ਵੀਰਵਾਰ ਨੂੰ ਦਿਨ ਦੇ ਤਾਪਮਾਨ 'ਚ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਸੂਬੇ ਅੰਦਰ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਤ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਵਿੱਚ ਧੂੰਦ ਤੇ ਠੰਢ ਜਾ ਕਹਿਰ ਜਾਰੀ ਰਹੇਗਾ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ ਜ਼ਿਲ੍ਹੇ ਧੁੰਦ ਨਾਲ ਪ੍ਰਭਾਵਿਤ ਹੋਣਗੇ। ਮੌਸਮ ਵਿਭਾਗ ਮੁਤਾਬਕ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਹੋਰ ਗਿਰਾਵਟ ਹੋ ਸਕਦੀ ਹੈ। ਉਧਰ, ਪੰਜਾਬ ਵਿੱਚ ਠੰਢ ਤੇ ਧੁੰਦ ਦੇ ਮੌਸਮ ਵਿੱਚ ਸਕੂਲੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਸਖ਼ਤ ਹੋ ਗਈ ਹੈ। ਖਰਾਬ ਮੌਸਮ ਕਾਰਨ ਸਾਰੇ ਸਕੂਲੀ ਵਾਹਨਾਂ 'ਤੇ ਫੋਗ ਲਾਈਟਾਂ ਲਗਾਉਣੀਆਂ ਲਾਜ਼ਮੀ ਕਰ ਦਿੱਤੀਆਂ ਗਈਆਂ ਹਨ ਜਦਕਿ ਸਕੂਲੀ ਵਾਹਨ ਤੈਅ ਸਪੀਡ ਸੀਮਾ ਤੋਂ ਜ਼ਿਆਦਾ ਤੇਜ਼ ਨਹੀਂ ਚਲਾ ਸਕਣਗੇ। ਮਾਪਦੰਡਾਂ ’ਤੇ ਖਰਾ ਨਾ ਉਤਰਨ ਵਾਲੇ ਸਕੂਲ ਪ੍ਰਬੰਧਕ ਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਲੋਕਾਂ ਨੇ ਠੰਢ ਤੋਂ ਬਚਣ ਲਈ ਆਫਣੇ ਆਪ ਨੂੰ ਘਰਾਂ ਵਿਚ ਕੈਦ ਕਰ ਲਿਆ ਹੈ। ਸੂਬੇ ਵਿਚ ਠੰਢ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਫਾਜ਼ਿਲਕਾ ਦੇ ਪਿੰਡ ਘੋੜੇਵਾਲਾ 'ਚ ਠੰਢ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ। ਇਸੇ ਤਰ੍ਹਾਂ ਡੇਰਾ ਬੱਸੀ 'ਚ ਵੀ ਇਕ ਨੌਜਵਾਨ ਦੀ ਠੰਢ ਕਾਰਨ ਮੌਤ ਹੋ ਗਈ। ਜੇ ਗੱਲ ਵੀਰਵਾਰ ਦੀ ਕਰੀਏ ਤਾਂ ਰੋਪੜ ਸਭ ਤੋਂ ਠੰਢਾ ਰਿਹਾ ਜਿੱਥੇ ਤਾਪਮਾਨ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬੀਤੇ ਦਿਨੀਂ ਕਈ ਥਾਈਂ ਧੁੰਦ ਛਾਈ ਰਹੀ।

Punjab Weather Update Cold broke record in Punjab mercury reached 4 degrees Two people died


Popular Posts
Just Now