ACCIDENT - ਨਾਗਪੁਰ 'ਚ ਟਰੱਕ ਤੇ ਕਾਰ ਦੀ ਟੱਕਰ, 6 ਮੌਤਾਂ; ਇੱਕ ਦੀ ਹਾਲਤ ਗੰਭੀਰ
LPTV / Chandigarh
ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਨਾਗਪੁਰ ਦੇ ਬਾਹਰੀ ਇਲਾਕੇ 'ਚ ਸ਼ਨੀਵਾਰ ਤੜਕੇ ਇਕ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਕਟੋਲ-ਕਲਮੇਸ਼ਵਰ ਰੋਡ 'ਤੇ ਸੋਨਖੰਬ ਪਿੰਡ ਨੇੜੇ ਰਾਤ 12.15 ਤੋਂ 2 ਵਜੇ ਦਰਮਿਆਨ ਹੋਇਆ। ਕਾਰ ਵਿੱਚ ਸੱਤ ਲੋਕ ਸਵਾਰ ਸਨ। ਇਹ ਸਾਰੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਜਦੋਂ ਕਾਰ ਦੀ ਸੋਇਆਬੀਨ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਾਕੀ ਦੋ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਤਿੰਨ ਹੋਰਾਂ ਨੂੰ ਇਲਾਜ ਲਈ ਨਾਗਪੁਰ ਭੇਜਿਆ ਗਿਆ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ACCIDENT 6 killed in collision between truck and car in Nagpur Ones condition is serious