ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਦੀਆਂ ਮੁਸ਼ਕਲਾਂ ਵਧੀਆਂ- ਪਤਨੀ ਦੀ ਕੁੱਟਮਾਰ, ਕੰਨ ਦਾ ਪਰਦਾ ਫਟਿਆ; ਨੋਇਡਾ 'ਚ ਐੱਫਆਈਆਰ

ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਦੀਆਂ ਮੁਸ਼ਕਲਾਂ ਵਧੀਆਂ- ਪਤਨੀ ਦੀ ਕ


LPTV / Chandigarh

ਨੈਸ਼ਨਲ ਡੈਸਕ : ਮਸ਼ਹੂਰ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ 'ਤੇ ਉਨ੍ਹਾਂ ਦੀ ਪਤਨੀ ਨੇ ਕੁੱਟ-ਮਾਰ ਦਾ ਦੋਸ਼ ਲਗਾਇਆ ਹੈ। 6 ਦਸੰਬਰ 2023 ਨੂੰ ਪਤਨੀ ਯਾਨਿਕਾ ਨਾਲ ਵਿਆਹ ਹੋਇਆ। 14 ਦਸੰਬਰ ਨੂੰ ਯਾਨਿਕਾ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਉਸ ਨੂੰ ਬੁਰੀ ਤਰ੍ਹਾਂ ਕੁੱਟਦਾ ਹੈ। ਪੁਲਸ ਨੇ ਸ਼ਿਕਾਇਤ ਮਿਲਣ 'ਤੇ ਇਸ ਮਾਮਲੇ 'ਚ ਐਫ ਆਈ ਆਰ ਦਰਜ ਕਰ ਲਈ ਹੈ।
ਪੀੜਤਾ ਨੇ ਨੋਇਡਾ ਦੇ ਸੈਕਟਰ-126 ਵਿੱਚ ਐਫਆਈਆਰ ਦਰਜ ਕਰਵਾਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੱਟ-ਮਾਰ ਤੋਂ ਬਾਅਦ ਔਰਤ ਦਾ ਕੁਝ ਦਿਨਾਂ ਤੱਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। 14 ਦਸੰਬਰ ਨੂੰ ਔਰਤ ਨੇ ਬਿੰਦਰਾ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਪਰ ਹੁਣ ਇਹ ਗੱਲ ਸਾਹਮਣੇ ਆਈ ਹੈ।
ਗਾਜ਼ੀਆਬਾਦ ਦੇ ਰਹਿਣ ਵਾਲੇ ਵੈਭਵ ਕਵਾਤਰਾ ਨੇ ਦੱਸਿਆ ਕਿ 6 ਦਸੰਬਰ ਨੂੰ ਉਸ ਦੀ ਭੈਣ ਯਾਨਿਕਾ ਦਾ ਵਿਆਹ ਵਿਵੇਕ ਬਿੰਦਰਾ ਨਾਲ ਹੋਇਆ ਸੀ। ਬਿੰਦਰਾ ਫਿਲਹਾਲ ਸੈਕਟਰ-94 'ਚ ਰਹਿ ਰਿਹਾ ਹੈ। ਵਿਆਹ ਦੇ ਦੋ ਦਿਨ ਬਾਅਦ ਹੀ ਵਿਵੇਕ ਆਪਣੀ ਮਾਂ ਪ੍ਰਭਾ ਨਾਲ ਲੜ ਰਿਹਾ ਸੀ। ਇਸ ਦੌਰਾਨ ਜਦੋਂ ਪਤਨੀ ਯਾਨਿਕਾ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵਿਵੇਕ ਨੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ।
ਇਸ ਦੌਰਾਨ ਉਸ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੀ। ਬਿੰਦਰਾ ਨੇ ਉਸ ਨੂੰ ਇੰਨੇ ਥੱਪੜ ਮਾਰੇ ਕਿ ਯਾਨਿਕਾ ਦੇ ਕੰਨ ਦਾ ਪਰਦਾ ਫਟ ਗਿਆ। ਦੋਸ਼ ਹੈ ਕਿ ਬਿੰਦਰਾ ਨੇ ਆਪਣੀ ਪਤਨੀ ਦੇ ਵਾਲ ਵੀ ਪੁੱਟੇ, ਜਿਸ ਕਾਰਨ ਉਸ ਦੇ ਸਿਰ 'ਤੇ ਵੀ ਸੱਟਾਂ ਲੱਗੀਆਂ।
ਵੈਭਵ ਨੇ ਪੁਲਿਸ ਨੂੰ ਦੱਸਿਆ ਹੈ ਕਿ ਵਿਵੇਕ ਨੇ ਉਸ ਦੀ ਭੈਣ ਨੂੰ ਇੰਨਾ ਕੁੱਟਿਆ ਕਿ ਉਸ ਦੀ ਸੁਣਨ ਸ਼ਕਤੀ ਖਤਮ ਹੋ ਗਈ। ਇੰਨਾ ਹੀ ਨਹੀਂ ਵਿਵੇਕ ਨੇ ਉਸ ਦੀ ਭੈਣ ਦੇ ਵਾਲ ਵੀ ਖਿੱਚੇ, ਜਿਸ ਕਾਰਨ ਉਸ ਦੇ ਸਿਰ 'ਤੇ ਵੀ ਸੱਟ ਲੱਗ ਗਈ। ਉਸ ਨੂੰ ਇਲਾਜ ਲਈ ਕੜਕੜਡੂਮਾ ਦੇ ਕੈਲਾਸ਼ ਦੀਪ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਵੈਭਵ ਦਾ ਦੋਸ਼ ਹੈ ਕਿ ਇਸ ਲੜਾਈ ਦੌਰਾਨ ਵਿਵੇਕ ਨੇ ਉਸ ਦੀ ਭੈਣ ਦਾ ਮੋਬਾਈਲ ਵੀ ਤੋੜ ਦਿੱਤਾ।

Motivational speaker Vivek Bindras problems escalated wife beating ruptured eardrum FIR in Noida


Popular Posts
Just Now