ਘਰ 'ਚ ਜਾਅਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼, ਇਸ ਤਰ੍ਹਾਂ ਬਾਜ਼ਾਰ 'ਚ ਲਿਆਂਦੇ ਸਨ ਇਹ ਨੋਟ, 5.10 ਲੱਖ ਦੇ ਨੋਟ ਬਰਾਮਦ
LPTV / Chandigarh
ਸਟੇਟ ਡੈਸਕ : ਲੁਧਿਆਣਾ ਦੇ ਸਰਾਭਾ ਨਗਰ ਥਾਣਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਘਰ 'ਚ ਮਸ਼ੀਨ ਲਗਾ ਕੇ ਕਰੰਸੀ ਨੋਟ ਛਾਪਣ ਤੇ ਫਿਰ ਬਜ਼ਾਰ ਵਿੱਚ ਚਲਾਉਦਾ ਸੀ। ਪੁਲਿਸ ਨੇ ਇਸ ਗਿਰੋਹ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਗਿਰੋਹ ਦਾ ਆਗੂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 5 ਲੱਖ 10 ਹਜ਼ਾਰ ਰੁਪਏ ਦੇ ਨਕਲੀ ਨੋਟ ਤੇ ਇੱਕ ਕਾਰ ਬਰਾਮਦ ਕੀਤੀ ਹੈ। ਮੁਲਜ਼ਮ ਆਪਣੇ ਗੁਆਂਢੀ ਤੋਂ ਕਾਰ ਲੈ ਕੇ ਆਇਆ ਸੀ, ਜਿਸ ਨੂੰ ਇਸ ਕੰਮ ਦਾ ਪਤਾ ਵੀ ਨਹੀਂ ਸੀ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਜਗਰਾਓਂ ਦੇ ਅਗਵੜ ਲੁਧਾਈ ਦੇ ਰਹਿਣ ਵਾਲੇ ਸੋਹਣ ਸਿੰਘ ਉਰਫ ਸੰਨੀ ਅਤੇ ਜਗਰਾਓਂ ਦੇ ਅਗਵੜ ਗੁੱਜਰਾਂ ਦੇ ਰਹਿਣ ਵਾਲੇ ਮਨਦੀਪ ਸਿੰਘ ਮਨੂੰ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਦਕਿ ਗਰੋਹ ਦਾ ਸਰਗਨਾ ਬਖਤੌਰ ਸਿੰਘ, ਵਾਸੀ ਪਿੰਡ ਲੋਹਾਰਾ ਮੋਗਾ ਫਰਾਰ ਹੋ ਗਿਆ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੇ ਫਰਾਰ ਮੁਲਜ਼ਮ ਬਖਤੌਰ ਸਿੰਘ ਦੀ ਭਾਲ ਕਰਨ ਵਿੱਚ ਲੱਗੀ ਹੋਈ ਹੈ।
ਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਬਰਾਮਦ ਹੋਈ ਕਾਰ ਨੂੰ ਮੁਲਜ਼ਮ ਮਨੀ ਆਪਣੀ ਗੁਆਂਢੀ ਔਰਤ ਤੋਂ ਮੰਗਣ ’ਤੇ ਲਿਆਇਆ ਸੀ ਅਤੇ ਉਸ ਨੂੰ ਝੂਠ ਬੋਲਿਆ ਸੀ ਕਿ ਉਸ ਨੇ ਕਿਸੇ ਜ਼ਰੂਰੀ ਕੰਮ ਲਈ ਲੁਧਿਆਣਾ ਜਾਣਾ ਹੈ। ਪਰ ਉਹ ਜਾਅਲੀ ਕਰੰਸੀ ਵਰਤਣ ਲਈ ਨਿਕਲਿਆ ਸੀ। ਪੁਲਿਸ ਮੁਲਜ਼ਮਾਂ ਤੋਂ ਪੜਤਾਲ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਸਮੇਤ ਇਸ ਗਰੋਹ ਵਿੱਚ ਕਿੰਨੇ ਲੋਕ ਸ਼ਾਮਲ ਹਨ।
The gang who printed fake notes at home was busted This is how these notes were brought to the market Notes worth 510 lakhs were recovered