ਪ੍ਰਧਾਨ ਮੰਤਰੀ ਵਿਰੁੱਧ ਟਿੱਪਣੀ ਨੂੰ ਲੈ ਕੇ ਭੜਕੇ ਭਾਰਤੀ ਸੈਲਾਨੀ; EaseMyTrip ਨੇ ਰੱਦ ਕੀਤੀਆਂ ਉਡਾਣਾਂ ਦੀ ਬੁਕਿੰਗਾਂ
LPTV / Chandigarh
ਨੈਸ਼ਨਲ ਡੈਸਕ : ਮਾਲਦੀਵ ਦੇ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਤੋਂ ਬਾਅਦ ਭਾਰਤੀ ਸੈਲਾਨੀਆਂ ਦਾ ਗੁੱਸਾ ਭੜਕ ਗਿਆ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਆਨਲਾਈਨ ਬੁਕਿੰਗ ਪਲੇਟਫਾਰਮਾਂ ਤਕ ਹਰ ਪਾਸੇ ਭਾਰਤੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। EaseMyTrip ਨੇ ਮਾਲਦੀਵ ਦੇ ਬਾਈਕਾਟ ਮੁਹਿੰਮ ਦੇ ਵਿਚਕਾਰ ਇੱਕ ਵੱਡਾ ਕਦਮ ਚੁੱਕਿਆ ਹੈ। ਇਸ ਨੇ ਮਾਲਦੀਵ ਦੀਆਂ ਸਾਰੀਆਂ ਉਡਾਣਾਂ ਦੀ ਬੁਕਿੰਗ ਮੁਅੱਤਲ ਕਰ ਦਿੱਤੀਆਂ ਹਨ। EaseMyTrip ਇੱਕ ਭਾਰਤੀ ਆਨਲਾਈਨ ਯਾਤਰਾ ਕੰਪਨੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਲਕਸ਼ਦੀਪ ਦੌਰੇ ਨੂੰ ਲੈ ਕੇ ਮਾਲਦੀਵ ਦੇ ਕੁਝ ਮੰਤਰੀਆਂ ਵੱਲੋਂ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਭਾਰਤ ਦੇ ਸਮਰਥਨ ਵਿੱਚ ਖੜ੍ਹੇ ਹੋਏ, ਭਾਰਤੀ ਔਨਲਾਈਨ ਟਰੈਵਲ ਕੰਪਨੀ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਸ਼ਾਂਤ ਪਿੱਟੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਨਾਲ ਇੱਕਮੁੱਠਤਾ ਵਿੱਚ, EaseMyTrip ਨੇ ਮਾਲਦੀਵ ਲਈ ਸਾਰੀਆਂ ਉਡਾਣਾਂ ਦੀ ਬੁਕਿੰਗ ਨੂੰ ਮੁਅੱਤਲ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਈਕਾਟ ਮਾਲਦੀਵ ਟ੍ਰੈਂਡ ਹੋਣ ਤੋਂ ਬਾਅਦ ਲੋਕਾਂ ਚ ਭਾਰੀ ਗੁੱਸਾ ਹੈ। ਭਾਰਤੀਆਂ ਨੇ 10 ਹਜ਼ਾਰ ਹੋਟਲ ਬੁਕਿੰਗ ਨੂੰ ਰੱਦਾ ਕੀਤਾ ਹੈ। ਹੁਣ ਇਸ ਦਾਅਵੇੇ 'ਚ ਕਿੰਨੀ ਸੱਚਾਈ ਹੈ ਇਹ ਦੇਖਣਾ ਬਾਕੀ ਹੈ। ਪਰ ਇਸ ਮਾਮਲੇ ਤੋਂ ਬਾਅਦ ਭਾਰਤੀਆਂ ਨੇ ਮਾਲਦੀਵ ਨੂੰ ਸਬਕ ਸਿਖਾਉਣ ਲਈ ਜ਼ਰੂਰ ਪ੍ਰਬੰਧ ਕਰ ਲਿਆ ਹੈ।
Indian tourists outraged over comments against PM EaseMyTrip canceled flight bookings