ਜਲੰਧਰ ਦੇ ਬੱਸ ਸਟੈਂਡ 'ਤੇ ਦੋ ਮਹਿਲਾਵਾਂ ਵੱਲੋਂ ਹੰਗਾਮਾ, ਨਿੰਬੂ ਚਟਵਾ ਕੇ ਲਿਆਂਦਾ ਹੋਸ਼ 'ਚ, ਵੀਡੀਓ ਵਾਇਰਲ
LPTV / Chandigarh
ਸਟੇਟ ਡੈਸਕ : ਜਲੰਧਰ ਦੇ ਬੱਸ ਸਟੈਂਡ ਤੇ ਅੱਜ ਦੋ ਮਹਿਲਾਵਾਂ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਤੁਹਾਨੂੰ ਦੱਸ ਦਈਏ ਦੋਨੋਂ ਮਹਿਲਾਵਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸਨ ਹਾਲਾਂਕਿ ਇਹ ਜਾਣਕਾਰੀ ਨਹੀਂ ਸੀ ਕਿ ਇਹ ਕਿੱਥੋਂ ਦੀਆਂ ਰਹਿਣ ਵਾਲੀਆਂ ਨੇ ਪਰ ਗੱਲਬਾਤ ਕਰਨ ਦੇ ਦੌਰਾਨ ਇਹ ਪਤਾ ਲੱਗਿਆ ਕਿ ਸ਼ਾਇਦ ਨੇਪਾਲ ਦੀਆਂ ਰਹਿਣ ਵਾਲੀਆਂ ਨੇ ਤੇ ਜਲੰਧਰ ਦੇ ਵਿੱਚ ਕਿਸੇ ਕੋਠੀ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੀਆਂ ਨੇ ਜਿਨਾਂ ਦੇ ਵੱਲੋਂ ਜਲੰਧਰ ਦੇ ਬੱਸ ਸਟੈਂਡ ਦੇ ਉੱਤੇ ਖੂਬ ਹੰਗਾਮਾ ਕੀਤਾ ਗਿਆ ਇੱਕ ਔਰਤ ਦੇ ਨਾਲ ਇੱਕ ਬੱਚੀ ਵੀ ਮੌਜੂਦ ਸੀ ਤੇ ਦੂਸਰੀ ਸ਼ਰਾਬ ਦੇ ਨਸ਼ੇ ਵਿੱਚ ਇਨੀ ਕੁ ਜਿਆਦਾ ਧੁੱਤ ਸੀ ਕਿ ਉਸ ਨੂੰ ਕੋਈ ਵੀ ਹੋਸ਼ ਨਹੀਂ ਸੀ ਅਤੇ ਬੱਸ ਸਟੈਂਡ ਦੇ ਫਰਸ਼ ਦੇ ਉੱਪਰ ਹੀ ਲੰਮੇ ਪਈ ਹੋਈ ਸੀ। ਜਿਸ ਤੋਂ ਬਾਅਦ ਇੱਕ ਮਹਿਲਾ ਦੇ ਫੋਨ ਤੋਂ ਉਸ ਦੀ ਭੈਣ ਨੂੰ ਫੋਨ ਕੀਤਾ ਗਿਆ ਤਾਂ ਉਹ ਦੋਵਾਂ ਮਹਿਲਾਵਾਂ ਨੂੰ ਨੂੰ ਘਰ ਲੈ ਕੇ ਗਈ, ਜਾਣਕਾਰੀ ਦਿੰਦਿਆਂ ਬੱਸ ਸਟੈਂਡ ਦੀ ਸਿਕਿਉਰਟੀ ਇੰਚਾਰਜ ਕੁਲਵਿੰਦਰ ਨੇ ਦੱਸਿਆ ਕਿ ਇਹ ਮਹਿਲਾਵਾਂ ਨੇ ਸ਼ਰਾਬ ਬਹੁਤ ਜਿਆਦਾ ਪੀਤੀ ਹੋਈ ਸੀ ਅਤੇ ਕਾਫੀ ਦੇਰ ਤੋਂ ਦੁਪਹਿਰ ਤੋਂ ਹੀ ਹੰਗਾਮਾ ਬੱਸ ਸਟੈਂਡ ਦੇ ਉੱਪਰ ਇਹਨਾਂ ਵੱਲੋਂ ਕੀਤਾ ਜਾ ਰਿਹਾ ਸੀ। ਲੋਕ ਇਹ ਵੀ ਦੱਸਦੇ ਨੇ ਕਿ ਪਹਿਲਾਂ ਇਹ ਮਹਿਲਾਵਾਂ ਆਪਸ ਵਿੱਚ ਵੀ ਲੜਦੀਆਂ ਹੋਈਆਂ ਦਿਖਾਈ ਦਿੱਤੀਆਂ ਹਾਲਾਂਕਿ ਲੜਾਈ ਦਾ ਕਾਰਨ ਕੀ ਸੀ ਇਹ ਕਿਸੇ ਨੂੰ ਵੀ ਨਹੀਂ ਪਤਾ ਪਰ ਹਰ ਇੱਕ ਵਿਅਕਤੀ ਬੱਸ ਸਟੈਂਡ ਦੇ ਉੱਪਰ ਇਹਨਾਂ ਦਾ ਤਮਾਸ਼ਾ ਦੇਖ ਰਿਹਾ ਸੀ।
ਇਕ ਦੁਕਾਨਦਾਰ ਨੇ ਨਿੰਬੂ ਦਿੱਤਾ, ਜਿਸ ਨੂੰ ਮਹਿਲਾ ਸੁਰੱਖਿਆ ਗਾਰਡ ਨੇ ਨਸ਼ੇ ‘ਚ ਧੁੱਤ ਔਰਤਾਂ ਨੂੰ ਨਿੰਬੂ ਚੱਟਣ ਲਈ ਕਿਹਾ ਪਰ ਲੜਕੀਆਂ ਨੇ ਔਰਤ ਦੀ ਗੱਲ ਨਹੀਂ ਸੁਣੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਕਿਸੇ ਤਰ੍ਹਾਂ ਦੋਹਾਂ ਔਰਤਾਂ ਨੂੰ ਨਿੰਬੂ ਦਿੱਤਾ ਗਿਆ।
A video has gone viral in Jalandhars bus stand where two women created a commotion by biting a lemon