USA NEWS - ਸ਼ਿਕਾਗੋ ਚ ਤਿੰਨ ਵੱਖ-ਵੱਖ ਘਰਾਂ ਵਿੱਚ ਗੋਲੀਬਾਰੀ, ਅੱਠ ਦੀ ਮੌਤ; ਮੁਲਜ਼ਮ ਫਰਾਰ
raghuvanshi /
ਵਿਦੇਸ਼ ਡੈਸਕ : ਅਮਰੀਕਾ ਦੇ ਸ਼ਿਕਾਗੋ ਵਿੱਚ ਤਿੰਨ ਵੱਖ-ਵੱਖ ਘਰਾਂ ਵਿੱਚ ਹੋਈ ਗੋਲੀਬਾਰੀ ਦੌਰਾਨ ਅੱਠ ਲੋਕਾਂ ਦੀ ਮੌਤ ਹੋ ਗਈ। ਇਹ ਗੋਲੀਬਾਰੀ ਜੋਲੀਅਟ, ਇਲੀਨੋਇਸ ਵਿੱਚ ਵੈਸਟ ਏਕਰਸ ਰੋਡ ਦੇ 2200 ਬਲਾਕ ਵਿੱਚ ਹੋਈ। ਇਸ ਘਟਨਾ ਦੇ ਬਾਅਦ ਤੋਂ ਦੋਸ਼ੀ ਫਰਾਰ ਹੈ। ਉਸ ਦੀ ਪਛਾਣ ਰੋਮੀਓ ਨੈਂਸ ਵਜੋਂ ਹੋਈ ਹੈ।
ਜੋਲੀਏਟ ਦੇ ਪੁਲਿਸ ਮੁਖੀ ਬਿਲ ਇਵਾਨਸ ਨੇ ਕਿਹਾ ਕਿ ਦੋ ਵੱਖ-ਵੱਖ ਘਰਾਂ ਵਿੱਚ ਹੋਈ ਗੋਲੀਬਾਰੀ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਅੱਗੇ ਕਿਹਾ, ਮੈਂ 29 ਸਾਲਾਂ ਤੋਂ ਪੁਲਿਸ ਸੇਵਾ ਵਿੱਚ ਹਾਂ ਅਤੇ ਇਹ ਮੈਂ ਹੁਣ ਤੱਕ ਦੇ ਸਭ ਤੋਂ ਦਰਦਨਾਕ ਅਪਰਾਧਾਂ ਵਿੱਚੋਂ ਇੱਕ ਹੈ। ਪੁਲਿਸ ਵਿਭਾਗ ਨੇ ਕਿਹਾ ਕਿ ਸ਼ੱਕੀ ਲਾਲ ਰੰਗ ਦੀ ਟੋਇਟਾ ਕੈਮਰੀ ਚਲਾ ਰਿਹਾ ਸੀ ਅਤੇ ਉਨ੍ਹਾਂ ਨੇ ਸ਼ੱਕੀ ਦੀ ਪਛਾਣ ਖਤਰਨਾਕ ਵਿਅਕਤੀ ਵਜੋਂ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਲਈ ਸਥਾਨਕ ਲੋਕਾਂ ਤੋਂ ਮਦਦ ਮੰਗੀ ਹੈ।
ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਦੋਸ਼ੀ ਪੀੜਤਾਂ ਨੂੰ ਜਾਣਦਾ ਸੀ। ਮ੍ਰਿਤਕਾਂ ਵਿੱਚੋਂ ਇੱਕ ਦੀ ਲਾਸ਼ ਐਤਵਾਰ ਨੂੰ ਵਿਲ ਕਾਉਂਟੀ ਵਿੱਚ ਮਿਲੀ। ਸੋਮਵਾਰ ਨੂੰ ਸੱਤ ਹੋਰ ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਵਿੱਚ ਹਰ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੰਕੜਿਆਂ ਮੁਤਾਬਕ ਇਸ ਸਾਲ ਦੇ ਪਹਿਲੇ ਤਿੰਨ ਹਫਤਿਆਂ ਚ ਗੋਲੀਬਾਰੀ ਚ 875 ਲੋਕਾਂ ਦੀ ਮੌਤ ਹੋ ਚੁੱਕੀ ਹੈ।
Live punjabi tv