ਕੇਰਲ- ਕੇਰਲ ਚ ਭਾਜਪਾ ਨੇਤਾ ਦੇ ਕਤਲ ਮਾਮਲੇ ਚ ਵੱਡਾ ਫੈਸਲਾ, PFI ਨਾਲ ਜੁੜੇ 15 ਦੋਸ਼ੀਆਂ ਨੂੰ ਮੌਤ ਦੀ ਸਜ਼ਾ
raghuvanshi /
"
ਨੈਸ਼ਨਲ ਡੈਸਕ : ਕੇਰਲ ਦੀ ਇੱਕ ਅਦਾਲਤ ਨੇ ਅਲਾਪੁਝਾ ਵਿੱਚ ਦੋ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਨੇਤਾ ਦੀ ਹੱਤਿਆ ਦੇ ਮਾਮਲੇ ਵਿੱਚ ਪਾਬੰਦੀਸ਼ੁਦਾ ਇਸਲਾਮਿਕ ਕੱਟੜਪੰਥੀ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਨਾਲ ਜੁੜੇ 15 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇੱਕ ਹਫ਼ਤਾ ਪਹਿਲਾਂ ਭਾਜਪਾ ਅਦਰ ਬੈਕਵਰਡ ਕਲਾਸ (OBC) ਮੋਰਚਾ ਦੇ ਆਗੂ ਦੇ ਕਤਲ ਕੇਸ ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਸੀ। ਮਾਵੇਲਿਕਾਰਾ ਦੀ ਵਧੀਕ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਹੁਣ ਇਸ ਮਾਮਲੇ ਵਿੱਚ ਸਜ਼ਾ ਦਾ ਐਲਾਨ ਕਰ ਦਿੱਤਾ ਹੈ।
ਸਜ਼ਾ ਦਾ ਐਲਾਨ ਵਧੀਕ ਜ਼ਿਲ੍ਹਾ ਜੱਜ ਵੀਜੀ ਸ਼੍ਰੀਦੇਵੀ ਦੁਆਰਾ ਕੀਤਾ ਗਿਆ। ਇਸਤਗਾਸਾ ਪੱਖ ਨੇ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਸਾਰੇ ਦੋਸ਼ੀ ਸਿੱਖਿਅਤ ਕਾਤਲ ਸਨ। ਇਨ੍ਹਾਂ ਲੋਕਾਂ ਨੇ ਜਿਸ ਬੇਰਹਿਮੀ ਨਾਲ ਪੀੜਤ ਨੂੰ ਉਸ ਦੀ ਮਾਂ, ਪਤਨੀ ਅਤੇ ਬੱਚਿਆਂ ਦੇ ਸਾਹਮਣੇ ਮਾਰਿਆ, ਉਹ ਦੁਰਲੱਭ ਅਪਰਾਧਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਮਾਮਲਾ ਕੀ ਸੀ"
ਦੋਸ਼ ਲਾਇਆ ਗਿਆ ਸੀ ਕਿ 19 ਦਸੰਬਰ 2021 ਨੂੰ ਭਾਜਪਾ ਦੇ ਓਬੀਸੀ ਮੋਰਚਾ ਦੇ ਸੂਬਾ ਸਕੱਤਰ ਰਣਜੀਤ ਸ੍ਰੀਨਿਵਾਸਨ ਤੇ ਪੀਐਫਆਈ ਅਤੇ ਸੋਸ਼ਲ ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ (ਐਸਡੀਪੀਆਈ) ਨਾਲ ਜੁੜੇ ਵਰਕਰਾਂ ਨੇ ਹਮਲਾ ਕੀਤਾ ਸੀ। ਇਸ ਦੌਰਾਨ ਉਸਦੇ ਘਰ ਵਿੱਚ ਉਸਦੇ ਪਰਿਵਾਰ ਦੇ ਸਾਹਮਣੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ 18 ਦਸੰਬਰ ਦੀ ਰਾਤ ਨੂੰ ਇੱਕ ਗਿਰੋਹ ਨੇ ਐਸਡੀਪੀਆਈ ਆਗੂ ਕੇ.ਐਸ. ਸ਼ਾਨ ਦੀ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੇ ਸਮੇਂ ਉਹ ਅਲਾਪੁਝਾ ਸਥਿਤ ਆਪਣੇ ਘਰ ਪਰਤ ਰਿਹਾ ਸੀ। ਮੰਨਿਆ ਜਾ ਰਿਹਾ ਸੀ ਕਿ ਇਸ ਤੋਂ ਕੱਟੜਪੰਥੀ ਭੀੜ ਗੁੱਸੇ ਚ ਆ ਗਈ ਅਤੇ ਬਦਲੇ ਚ ਰਣਜੀਤ ਦੀ ਹੱਤਿਆ ਕਰ ਦਿੱਤੀ।
Live punjabi tv