ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਆਖ਼ਰਕਾਰ ਕਿਉਂ ਭਾਰਤ ਵਿੱਚ ਵੱਧ ਰਿਹਾ ਜਿਨਸੀ ਹਿੰਸਾ ਦਾ ਖ਼ਤਰਾ

ਆਖ਼ਰਕਾਰ ਕਿਉਂ ਭਾਰਤ ਵਿੱਚ ਵੱਧ ਰਿਹਾ ਜਿਨਸੀ ਹਿੰਸਾ ਦਾ ਖ਼ਤਰਾ


INDIA

ਪੂਰੇ ਵਿਸ਼ਵ ਭਰ ਅਸੀਂ ਜਾਣਦੇ ਹਾਂ ਕਿ ਕੁੜੀਆਂ ਮੁੰਡੇ ਜਿਨਸੀ ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ । ਹਰ ਰੋਜ਼ ਕੋਈ ਨਾ ਕੋਈ ਅਜਿਹੀ ਖ਼ਬਰ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਜਿਸ ਵਿੱਚ ਵੱਧ ਤੋਂ ਵੱਧ ਕੁੜੀਆਂ ਦਾ ਜਿਨਸੀ ਸੋਸ਼ਣ ਹੁੰਦਾ ਹੈ।  ਭਾਰਤ ’ਚ 2023 ਵਿਚ 18 ਸਾਲ ਤੋਂ ਘੱਟ ਉਮਰ ਦੀਆਂ 30 ਪ੍ਰਤੀਸ਼ਤ ਤੋਂ ਵੱਧ ਕੁੜੀਆਂ ਅਤੇ 13 ਪ੍ਰਤੀਸ਼ਤ ਮੁੰਡਿਆਂ ਨੇ ਜਿਨਸੀ ਹਿੰਸਾ ਦਾ ਅਨੁਭਵ ਕੀਤਾ। ਇਹ ਜਾਣਕਾਰੀ ‘ਲੈਂਸੇਟ’ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਕ ਵਿਸ਼ਲੇਸ਼ਣ ਤੋਂ ਸਾਹਮਣੇ ਆਈ ਹੈ। ਇਹ ਅਧਿਐਨ 1990 ਤੋਂ 2023 ਦੇ ਵਿਚਕਾਰ 200 ਤੋਂ ਵੱਧ ਦੇਸ਼ਾਂ ’ਚ ਬੱਚਿਆਂ ਵਿਰੁਧ ਜਿਨਸੀ ਹਿੰਸਾ ਦੇ ਪ੍ਰਚਲਨ ਦਾ ਅੰਦਾਜ਼ਾ ਲਗਾਉਂਦਾ ਹੈ। ਅੰਦਾਜ਼ੇ ਦਰਸਾਉਂਦੇ ਹਨ ਕਿ ਦੱਖਣੀ ਏਸ਼ੀਆ ਵਿੱਚ ਕੁੜੀਆਂ ਜਿਨਸੀ ਹਿੰਸਾ ਦੀਆਂ ਸਭ ਤੋਂ ਵੱਧ ਸ਼ਿਕਾਰ ਹਨ, ਜਿਸਦੀ ਦਰ ਬੰਗਲਾਦੇਸ਼ ਵਿਚ 9.3 ਪ੍ਰਤੀਸ਼ਤ ਤੋਂ ਲੈ ਕੇ ਭਾਰਤ ’ਚ 30.8 ਪ੍ਰਤੀਸ਼ਤ ਤਕ ਹੈ ਜੋ ਜਿਨਸੀ ਹਮਲੇ ਦਾ ਸ਼ਿਕਾਰ ਹੋਈਆਂ ਹਨ। 

ਅਧਿਐਨ ਅਨੁਸਾਰ ਵਿਸ਼ਵ ਪੱਧਰ ’ਤੇ, ਪੰਜ ’ਚੋਂ ਇਕ ਕੁੜੀ ਅਤੇ ਸੱਤ ’ਚੋਂ ਇਕ ਮੁੰਡਾ 18 ਸਾਲ ਦੀ ਉਮਰ ਤੋਂ ਪਹਿਲਾਂ ਜਿਨਸੀ ਹਿੰਸਾ ਦਾ ਸ਼ਿਕਾਰ ਹੋਣ ਦਾ ਅਨੁਮਾਨ ਹੈ। ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੇ ਖੋਜਕਰਤਾਵਾਂ ਸਮੇਤ ਹੋਰਾਂ ਨੇ ਇਹ ਵੀ ਪਾਇਆ ਕਿ ਉਪ-ਸਹਾਰਾ ਅਫ਼ਰੀਕਾ ’ਚ 18 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਵਿਚ ਜਿਨਸੀ ਹਿੰਸਾ ਦੀ ਦਰ ਉੱਚੀ ਸੀ, ਜ਼ਿੰਬਾਬਵੇ ਵਿੱਚ ਲਗਭਗ ਅੱਠ ਪ੍ਰਤੀਸ਼ਤ ਤੋਂ ਲੈ ਕੇ ਪੱਛਮੀ ਅਫ਼ਰੀਕੀ ਦੇਸ਼ ਕੋਟ ਡੀ ਆਈਵਰ ਵਿਚ 28 ਪ੍ਰਤੀਸ਼ਤ ਤੱਕ ਇਹ ਹਾਲਾਤ ਵੇਖਣ ਨੂੰ ਮਿਲਦੇ ਹਨ। 

ਬੱਚਿਆਂ ਵਿਰੱਧ ਜਿਨਸੀ ਹਿੰਸਾ ਜਨਤਕ ਸਿਹਤ ਅਤੇ ਮਨੁੱਖੀ ਅਧਿਕਾਰਾਂ ਦਾ ਇਕ ਮਹੱਤਵਪੂਰਨ ਮੁੱਦਾ ਬਣਿਆ ਹੋਇਆ ਹੈ। ਜਿਨਸੀ ਸ਼ੋਸ਼ਣ ਅਤੇ ਇਸ ਦੇ ਨਤੀਜੇ ਮਾਨਸਿਕ ਸਿਹਤ ਸਥਿਤੀਆਂ ਦੇ ਜੋਖ਼ਮ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ ਦੀ ਲੰਬੇ ਸਮੇਂ ਦੀ ਸਿਹਤ ਨੂੰ ਪ੍ਰਭਾਵਤ ਕਰਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਮੌਜੂਦਾ ਅਧਿਐਨ ਸੀਮਤ ਗਿਣਤੀ ਦੇ ਦੇਸ਼ਾਂ ਲਈ ਅਨੁਮਾਨ ਪੇਸ਼ ਕਰਦੇ ਹਨ।  ਟੀਮ ਨੇ ਇਹ ਵੀ ਕਿਹਾ ਕਿ ਦੁਨੀਆਂ ਦੇ ਲਗਭਗ 70 ਪ੍ਰਤੀਸ਼ਤ ਮਰਦਾਂ ਅਤੇ ਔਰਤਾਂ ਨੇ ਪਹਿਲੀ ਵਾਰ ਕਿਸ਼ੋਰ ਅਵਸਥਾ ਅਤੇ ਜਵਾਨੀ ਦੌਰਾਨ 18 ਸਾਲ ਦੀ ਉਮਰ ਤੋਂ ਪਹਿਲਾਂ ਜਿਨਸੀ ਹਿੰਸਾ ਦਾ ਅਨੁਭਵ ਕੀਤਾ। ਪਰ ਜੇਕਰ ਗੱਲ ਅੱਜ ਦੇ ਸਮੇ ਦੀ ਕੀਤੀ ਜਾਵੇ ਤਾਂ ਅੱਜ ਦੀ ਨੌਜਵਾਨ ਪੀੜੀ ਲਈ ਇਹ ਆਮ ਗੱਲਾਂ ਹਨ। 

 

Https livepunjabitv com control add posts php


Popular Posts
Just Now