ਦਿੱਲੀ ਭਾਜਪਾ ਨੇ ਕੇਜਰੀਵਾਲ ’ਤੇ ‘ਬੇਈਮਾਨ ’ ਆਗੂ ਨੂੰ ਲੁਧਿਆਣਾ ਤੋਂ ਟਿਕਟ ਦੇਣ ’ਤੇ ਕੀਤਾ ਹਮਲਾ ਸ਼ਿਮਲਾ ਵਿੱਚ ਡੂੰਘੀ ਖੱਡ ਵਿੱਚ ਵਾਹਨ ਡਿੱਗਾ ਫਾਈਬਰ ਆਪਟਿਕਸ ਦੇ ਪਿਤਾ ਡਾ. ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ’ਤੇ ਯਾਦਗਾਰੀ ਸੈਮੀਨਾਰ ਨਸ਼ਿਆਂ ਦੇ ਮਾਮਲਿਆਂ ਦੀ ਤੇਜ਼ ਸੁਣਵਾਈ ਲਈ 35 ਵਿਸ਼ੇਸ਼ ਐਨਡੀਪੀਐਸ ਅਦਾਲਤਾਂ ਨੂੰ ਦਿੱਤੀ ਮਨਜ਼ੂਰੀ ਡੇਰਾ ਬਿਆਸ ਦੇ ਸੇਵਾਦਾਰ ਦੀ ਗੋਲੀ ਮਾਰ ਕੇ ਹੱਤਿਆ, ਇੱਕ ਹੋਰ ਗੰਭੀਰ ਜ਼ਖ਼ਮੀ ਆਪ ਨੇ ਪੰਜਾਬ ਵਿਧਾਨ ਸਭਾ ਚੋਣ 2027 ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-11-2026 05:30 AM ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾਇਆ, ਪੱਛਮੀ ਏਸ਼ੀਆ ਸੰਘਰਸ਼ ਵਿੱਚ 14 ਨਾਵਿਕਾਂ ਸਮੇਤ 22 ਭਾਰਤੀਆਂ ਦੀ ਮੌਤ, ਵਿਦੇਸ਼ ਮੰਤਰਾਲੇ ਨੇ ਜਤਾਈ ਚਿੰਤਾ ਉੱਤਰਾਖੰਡ ਵਿੱਚ ਬਦਰੀਨਾਥ ਤੋਂ ਲੌਟ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ,

IGCSE ਨੇ ਨਤੀਜਿਆਂ ਦਾ ਕੀਤਾ ਐਲਾਨ, ਲੁਧਿਆਣਾ ਦੇ ਵਿਦਿਆਰਥੀਆਂ ਨੇ ਦੇਸ਼ ਦਾ ਨਾਂ ਕੀਤਾ ਰੋਸ਼ਨ, ਵਿਸ਼ਵ ਪੱਧਰ 'ਤੇ ਰੈਂਕ ਕੀਤਾ ਹਾਸਲ

IGCSE ਨੇ ਨਤੀਜਿਆਂ ਦਾ ਕੀਤਾ ਐਲਾਨ, ਲੁਧਿਆਣਾ ਦੇ ਵਿਦਿਆਰਥੀਆਂ ਨੇ ਦੇਸ਼


Admin / Education

ਲਾਈਵ ਪੰਜਾਬੀ ਟੀਵੀ ਬਿਊਰੋ : ਇੰਟਰਨੈਸ਼ਨਲ ਜਨਰਲ ਸਰਟੀਫਿਕੇਟ ਆਫ਼ ਸੈਕੰਡਰੀ ਐਜੂਕੇਸ਼ਨ ਬੋਰਡ ਵੱਲੋਂ ਲਈ ਗਈ 2024 ਆਈਜੀਸੀਐਸਈ ਪ੍ਰੀਖਿਆ ਦੇ ਨਤੀਜਿਆਂ ਵਿੱਚ ਲੁਧਿਆਣਾ ਦੇ ਤਿੰਨ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਵਿੱਚੋਂ ਆਰੀਅਨ ਨੇ 200 ਵਿੱਚੋਂ 200 ਅੰਕ ਪ੍ਰਾਪਤ ਕਰਕੇ ਵਿਸ਼ਵ ਪੱਧਰ ’ਤੇ ਗਣਿਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।


ਉਹ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਵਿਦਿਆਰਥੀ ਹੈ,ਉਸ ਤੋਂ ਇਲਾਵਾ ਰਿਆਨ ਜਿਸ ਨੇ ਅਕਾਊਂਟਸ ਵਿੱਚ ਸਾਰੇ ਭਾਰਤ ਵਿਚ ਪਹਿਲਾ ਰੈਂਕ ਹਾਸਲ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦੇ ਸਬੰਧ ਵਿੱਚ ਬੋਰਡ ਵੱਲੋਂ ਬੀਤੇ ਦਿਨੀਂ ਮੁੰਬਈ ਵਿੱਚ ਇੱਕ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ, ਜਿਸ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ 'ਤੇ ਮਾਣ ਹੈ, ਜਿਨ੍ਹਾਂ ਨੇ ਵਿਸ਼ਵ ਪੱਧਰ 'ਤੇ ਭਾਰਤ, ਪੰਜਾਬ ਅਤੇ ਲੁਧਿਆਣਾ ਦਾ ਨਾਂ ਰੋਸ਼ਨ ਕੀਤਾ ਹੈ।


ਆਈਜੀਸੀਐਸਈ ਨੂੰ ਦੁਨੀਆ ਭਰ ਦੇ 190 ਦੇਸ਼ਾਂ ਵਿਚ 10,000 ਤੋਂ ਵੱਧ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ। ਦੋਵਾਂ ਵਿਦਿਆਰਥੀਆਂ ਨੇ ਕਿਹਾ ਕਿ ਇਸ ਬੋਰਡ ਅਧੀਨ ਪੜ੍ਹਨਾ ਬਹੁਤ ਵੱਖਰਾ ਹੈ। ਉਨ੍ਹਾਂ ਕਿਹਾ ਕਿ ਉਹ ਸਖ਼ਤ ਮਿਹਨਤ ਤੋਂ ਬਾਅਦ ਇਸ ਮੁਕਾਮ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਦਿੱਤੇ ਗਏ ਸੰਕਲਪਾਂ ਨੂੰ ਸਮਝਣਾ ਜ਼ਰੂਰੀ ਹੁੰਦਾ। ਜਿਸ ਵਿੱਚ ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਇਹ ਰੈਂਕ ਹਾਸਲ ਕੀਤਾ ਹੈ।


ਆਰੀਅਨ ਨੇ ਵਿਸ਼ਵ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਦੇ ਮਾਤਾ-ਪਿਤਾ ਦੋਵੇਂ ਹੀ ਡਾਕਟਰ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਵੱਖਰਾ ਅਨੁਭਵ ਸਿਖਾਇਆ ਗਿਆ ਹੈ। ਉਸ ਦੀ ਮਾਂ ਨੇ ਇਹ ਵੀ ਦੱਸਿਆ ਕਿ ਉਸ ਦੇ ਵੱਡੇ ਬੇਟੇ ਨੇ ਵੀ ਬਾਇਓਲੋਜੀ ਵਿਚ ਆਲ ਇੰਡੀਆ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਹੁਣ ਛੋਟੇ ਬੇਟੇ ਨੇ ਵਿਸ਼ਵ ਮੰਚ 'ਤੇ ਉਨ੍ਹਾਂ ਦੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ। ਜਿਸ ਨਾਲ ਉਹ ਕਾਫੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਰਿਸ਼ਤੇਦਾਰ ਅਤੇ ਲੋਕ ਵਧਾਈਆਂ ਭੇਜ ਰਹੇ ਹਨ।


ਉਥੇ ਹੀ ਰਿਆਨ ਨੇ ਇਹ ਵੀ ਕਿਹਾ ਕਿ ਸ਼ੁਰੂ ਵਿੱਚ ਉਹ ਪੜ੍ਹਾਈ ਲਈ ਆਸਟ੍ਰੇਲੀਆ ਜਾਣ ਬਾਰੇ ਸੋਚ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਬੋਰਡ ਰਾਹੀਂ ਸਿੱਖਿਆ ਪ੍ਰਾਪਤ ਕਰਕੇ ਉਨ੍ਹਾਂ ਲਈ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ ਕਿਉਂਕਿ ਭਾਰਤ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਉਨ੍ਹਾਂ ਨੂੰ ਸਾਰੇ ਸੰਕਲਪਾਂ ਨੂੰ ਫਿਰ ਤੋਂ ਸਮਝਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸਾਨੂੰ ਕਾਫੀ ਮਦਦ ਮਿਲੇਗੀ।


ਇਸ ਤੋਂ ਇਲਾਵਾ ਉਸ ਨੇ ਇਹ ਵੀ ਕਿਹਾ ਕਿ ਭਾਵੇਂ ਉਹ ਪੜ੍ਹਾਈ ਲਈ ਵਿਦੇਸ਼ ਜ਼ਰੂਰ ਜਾਵੇਗਾ ਪਰ ਉਹ ਆਪਣੇ ਦੇਸ਼ ਦੀ ਸੇਵਾ ਹੀ ਕਰਨਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਉਹ ਸੀਏ ਬਣਨਾ ਚਾਹੁੰਦਾ ਹੈ। ਉਨ੍ਹਾਂ ਦੇ ਪਿਤਾ ਇੱਕ ਵਪਾਰੀ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੇਟੇ 'ਤੇ ਮਾਣ ਹੈ, ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਬੇਟਾ ਇਸ ਤਰ੍ਹਾਂ ਉਨ੍ਹਾਂ ਦਾ ਸਿਰ ਉੱਚਾ ਕਰੇਗਾ। ਉਸ ਨੇ ਕਿਹਾ ਕਿ ਉਹ ਖੁਸ਼ ਹੈ।

IGCSE Results Announced Ludhiana Students Bring Glory To The Country Achieve Global Ranking


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now