ਇੱਕ ਕਿਲੋ ਸੋਨਾ ਗਾਇਬ ਕਰਨ ਦੇ ਦੋਸ਼ ਚ ਪਿਤਾ ਗ੍ਰਿਫ਼ਤਾਰ, ਪੁੱਤ ਦੀ ਸ਼ਿਕਾਇਤ ’ਤੇ ਕੇਸ ਦਰਜ    ਐਡਮਿੰਟਨ ਦੇ ਗੁਰਦੁਆਰੇ ਚ ਚਾਕੂ ਨਾਲ ਹਮਲਾ, ਦੋ ਵਿਅਕਤੀ ਜ਼ਖ਼ਮੀ    ਨੀਦਰਲੈਂਡ ਨੇ ਭਾਰਤ ਨੂੰ 2-0 ਨਾਲ ਹਰਾਇਆ, ਸੈਮੀਫਾਈਨਲ ਲਈ ਆਸਟ੍ਰੇਲੀਆ ਖ਼ਿਲਾਫ਼ ਜਿੱਤ ਜ਼ਰੂਰੀ    ਅੰਮ੍ਰਿਤਸਰ ਹਵਾਈ ਅੱਡੇ ’ਤੇ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਤੋਂ ਕੀਤੀ ਗਈ ਪੁੱਛਗਿੱਛ    ਰੂਸੀ ਤੇਲ ਟੈਂਕਰ ਮਾਮਲੇ ਚ ਭਾਰਤੀ ਕੈਪਟਨ ਗ੍ਰਿਫ਼ਤਾਰ, 10 ਸਾਲ ਤੱਕ ਦੀ ਸਜ਼ਾ ਦਾ ਖ਼ਤਰਾ    ਖੰਡ ਮਹਿੰਗੀ ਹੋਣ ਲਈ ਈਥਾਨੌਲ ਨੀਤੀ ਜ਼ਿੰਮੇਵਾਰ ਨਹੀਂ: ਸਰਕਾਰ    ਨਵੇਂ ਮੋਬਾਈਲ ਦੀ ਜ਼ਿੱਦ ਨੇ ਉਜਾੜਿਆ ਪਰਿਵਾਰ, ਪਿਓ-ਪੁੱਤ ਤੋਂ ਬਾਅਦ ਮਾਂ ਨੇ ਵੀ ਪਹਾੜੀ ਤੋਂ ਮਾਰੀ ਛਾਲ    ਮੁੱਖਵਾਕ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ    ਸਰਕਾਰ ਨੇ ਚੀਨੀ ਦੀਆਂ ਵਧ ਰਹੀਆਂ ਕੀਮਤਾਂ ਨੂੰ ਰੋਕਣ ਅਤੇ ਤਿਉਹਾਰਾਂ ਦੇ ਮੌਸਮ ਦੌਰਾਨ ਇਸ ਦੀ ਉਚਿਤ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ    ਏਐਸਏਪੀ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਲਈ ਆਦਿਲ ਬਰਾੜ ਨੂੰ ਪ੍ਰਧਾਨਗੀ ਅਹੁਦੇ ਦਾ ਉਮੀਦਵਾਰ ਐਲਾਨਿਆ   

ਸੁਤੰਤਰਤਾ ਦਿਵਸ ਮੌਕੇ ਮਾਲੇਰਕੋਟਲਾ ਜ਼ਿਲ੍ਹੇ ਵਿੱਚ 15 ਅਗਸਤ ਨੂੰ ਡਰਾਈ ਡੇਅ ਘੋਸ਼ਿਤ

-dry-day-declared-in-malerkotla-


Lptv News / ਮਾਲੇਰਕੋਟਲਾ

ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਮੱਦੇਨਜ਼ਰ

ਸ਼ਰਾਬ ਦੀ ਵਿਕਰੀ, ਵਰਤੋਂ, ਪੀਣ-ਪਿਲਾਉਣ ਅਤੇ ਸਟੋਰ ਕਰਨ ਤੇ ਪਾਬੰਦੀ

ਸੁਤੰਤਰਤਾ ਦਿਵਸ-2026 ਨੂੰ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਮਨਾਉਣ ਅਤੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਵਿਰਾਜ ਸਿਆਮਕਰਨ ਤਿੜਕੇ, ਆਈ.ਏ.ਐਸ. ਵੱਲੋਂ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ 15 ਅਗਸਤ 2026 ਨੂੰ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ। 

ਜਾਰੀ ਹੁਕਮਾਂ ਅਨੁਸਾਰ 15 ਅਗਸਤ 2026 ਨੂੰ ਸਵੇਰੇ 07:00 ਵਜੇ ਤੋਂ ਸ਼ਾਮ 05:00 ਵਜੇ ਤੱਕ ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ ਸ਼ਰਾਬ ਦੀ ਵਿਕਰੀ ਅਤੇ ਵਰਤੋਂ ਤੇ ਮੁਕੰਮਲ ਪਾਬੰਦੀ ਰਹੇਗੀ। ਜ਼ਿਲ੍ਹੇ ਅੰਦਰ ਸਾਰੇ ਸ਼ਰਾਬ ਦੇ ਠੇਕਿਆਂ, ਹੋਟਲਾਂ, ਦੁਕਾਨਾਂ, ਰੈਸਟੋਰੈਂਟਾਂ, ਕਲੱਬਾਂ, ਬੀਅਰ ਬਾਰਾਂ, ਅਹਾਤਿਆਂ ਅਤੇ ਉਨ੍ਹਾਂ ਹੋਰ ਥਾਵਾਂ, ਜਿੱਥੇ ਸ਼ਰਾਬ ਵੇਚਣ ਜਾਂ ਪੀਣ ਦੀ ਕਾਨੂੰਨੀ ਇਜਾਜ਼ਤ ਹੈ, ਵਿਖੇ ਸ਼ਰਾਬ ਦੀ ਵਿਕਰੀ, ਵਰਤੋਂ, ਪੀਣ-ਪਿਲਾਉਣ ਅਤੇ ਸਟੋਰ ਕਰਨ ਤੇ ਪਾਬੰਦੀ ਲਾਗੂ ਰਹੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸੁਤੰਤਰਤਾ ਦਿਵਸ ਦੇਸ਼ ਦਾ ਮਹੱਤਵਪੂਰਨ ਕੌਮੀ ਤਿਉਹਾਰ ਹੈ ਅਤੇ ਇਸ ਮੌਕੇ ਜ਼ਿਲ੍ਹੇ ਵਿੱਚ ਸ਼ਾਂਤੀ, ਸਦਭਾਵਨਾ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣਾ ਜ਼ਰੂਰੀ ਹੈ। ਇਸੇ ਉਦੇਸ਼ ਨਾਲ ਇਹ ਹੁਕਮ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਡਰਾਈ ਡੇਅ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸੁਤੰਤਰਤਾ ਦਿਵਸ ਨੂੰ ਸ਼ਾਂਤੀਪੂਰਨ, ਮਰਿਆਦਾਪੂਰਵਕ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਉਣ।

dry day declared in malerkotla district on august 15 on the occasion of independence day


Popular Posts
Just Now