ਪੰਜਾਬ ਦੀ ਯੂਨੀਵਰਸਿਟੀ ’ਚ ‘ਐਂਟੀ ਪੰਜਾਬ’ ਸਿਲੇਬਸ? VIDEO ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ

Radha Soami - ਡੇਰੇ ਦੀ ਸੰਗਤ ਲਈ ਅਹਿਮ ਖਬਰ, ਹਫ਼ਤੇ 'ਚ 2 ਦਿਨ ਹੋਵੇਗਾ ਸਤਿਸੰਗ, ਪੜ੍ਹੋ ਪੂਰੀ ਖਬਰ

Radha Soami  - ਡੇਰੇ ਦੀ ਸੰਗਤ ਲਈ ਅਹਿਮ ਖਬਰ, ਹਫ਼ਤੇ 'ਚ 2 ਦਿਨ ਹੋਵੇ


Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਡੇਰਾ ਸਤਿਸੰਗ ਬਿਆਸ ਦੀ ਸ਼ਾਖਾ ਫਿਲੌਰ ਦੇ ਪਿੰਡ ਪ੍ਰਤਾਪਪੁਰਾ 'ਚ 3.5 ਏਕੜ 'ਚ ਖੋਲ੍ਹੇ ਗਏ ਸਤਿਸੰਗ ਘਰ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਹੈ। ਸੇਵਾਦਾਰ ਮਿਸਤਰੀ ਅਤੇ ਸੰਗਤ ਨੇ 12 ਘੰਟਿਆਂ ਵਿਚ ਸਤਿਸੰਗ ਘਰ ਦੀ ਚਾਰਦੀਵਾਰੀ ਨੂੰ ਇੱਕ ਪਾਸੇ ਤੋਂ ਮੁਕੰਮਲ ਕਰਕੇ ਰਿਕਾਰਡ ਬਣਾਇਆ ਸੀ। ਜਲਦੀ ਹੀ ਹੈੱਡਕੁਆਰਟਰ ਤੋਂ ਹਫ਼ਤੇ ਵਿਚ 2 ਦਿਨ ਸਤਿਸੰਗ ਕਰਨ ਦਾ ਸਮਾਂ ਮਿਲੇਗਾ। ਇੱਥੇ ਆਉਣ ਵਾਲੀਆਂ ਔਰਤਾਂ ਲਈ ਵਿਸ਼ੇਸ਼ ਤੌਰ 'ਤੇ ਪਖਾਨੇ ਵੀ ਬਣਾਏ ਗਏ ਹਨ।


ਹੁਣ ਚਾਰਦੀਵਾਰੀ ਦੇ ਘੇਰੇ ਦਾ ਕੰਮ ਵੀ ਸੇਵਾਦਾਰਾਂ ਵੱਲੋਂ ਮਹਿਜ਼ 2 ਦਿਨਾਂ ਵਿਚ ਮੁਕੰਮਲ ਕਰ ਲਿਆ ਗਿਆ ਹੈ। ਕਮੇਟੀ ਮੈਂਬਰ ਮੋਹਨ ਸਿੰਘ ਨੇ ਦੱਸਿਆ ਕਿ ਕੰਮ ਨੇਪਰੇ ਚੜ੍ਹਦਿਆਂ ਹੀ ਉਨ੍ਹਾਂ ਨੂੰ ਡੇਰਾ ਬਿਆਸ ਹੈੱਡ ਕੁਆਟਰ ਤੋਂ ਹਰ ਐਤਵਾਰ ਨੂੰ ਉਥੇ ਸਤਿਸੰਗ ਕਰਨ ਦੀ ਮਨਜ਼ੂਰੀ ਮਿਲ ਗਈ, ਜਿਸ ਤੋਂ ਬਾਅਦ ਐਤਵਾਰ ਨੂੰ ਸੰਗਤ ਉਥੇ ਸਤਿਸੰਗ ਕਰਨ ਪਹੁੰਚ ਰਹੀ ਹੈ। ਇਸ ਸਮੇਂ ਸੰਗਤ ਲਈ ਸਤਿਸੰਗ ਕਰਨ ਲਈ ਇੱਕ ਸ਼ੈੱਡ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਸ਼ੈੱਡ ਵੀ ਜਲਦੀ ਹੀ ਲਗਾਏ ਜਾਣਗੇ।


ਇਸ ਤੋਂ ਇਲਾਵਾ ਇਸ ਸਤਿਸੰਗ ਘਰ ਵਿੱਚ ਹਰਿਆਲੀ ਵਾਲੇ ਬੂਟੇ ਅਤੇ ਸੁੰਦਰ ਪਾਰਕ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇੱਥੇ ਚੱਲ ਰਹੇ ਨਿਰਮਾਣ ਕਾਰਜਾਂ ਵਿਚ ਸੇਵਾ ਕਰਨ ਲਈ ਰੋਜ਼ਾਨਾ 150 ਦੇ ਕਰੀਬ ਸੇਵਾਦਾਰ ਸੰਗਤਾਂ ਆ ਰਹੀਆਂ ਹਨ। ਇੱਥੇ ਖੁੱਲ੍ਹੇ ਸਤਿਸੰਗ ਘਰ ਕਾਰਨ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਜਿਸ ਦਿਨ ਇੱਥੇ ਸਤਿਸੰਗ ਘਰ ਦੀ ਸ਼ੁਰੂਆਤ ਹੋਈ ਸੀ, ਉਸ ਦਿਨ 5 ਹਜ਼ਾਰ ਤੋਂ ਵੱਧ ਸੰਗਤ ਨੇ ਸ਼ਿਰਕਤ ਕੀਤੀ ਸੀ। ਮੋਹਨ ਸਿੰਘ ਨੇ ਦੱਸਿਆ ਕਿ ਉਕਤ ਕਾਰਜ ਨੂੰ ਸੰਗਤਾਂ ਨੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਨੇਪਰੇ ਚਾੜ੍ਹਿਆ। ਕੋਈ ਅੰਦਾਜ਼ਾ ਨਹੀਂ ਸੀ ਕਿ 12 ਘੰਟਿਆਂ ਵਿੱਚ 1.25 ਲੱਖ ਇੱਟਾਂ ਵਿਛਾ ਕੇ ਕੰਧ ਦਾ ਕੰਮ ਪੂਰਾ ਕਰਕੇ ਇੱਥੇ ਕੋਈ ਰਿਕਾਰਡ ਬਣਾਇਆ ਜਾਵੇਗਾ।

Radha soami important news for dera sangat satsang will be held 2 days in a week read full news


Popular Posts
Just Now