10,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢੇਗੀ META, ਪੜ੍ਹੋ ਕੀ ਹੈ ਮਾਮਲਾ....
LPTV / Chandigarh
ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਵੱਲੋਂ ਉਸ ਦੇ ਮੁਲਾਜ਼ਮਾਂ ਲਈ ਬੁਰੀ ਖਬਰ ਹੈ। ਮੇਟਾ ਨੇ ਜਾਣਕਾਰੀ ਦਿੱਤੀ ਕਿ ਉਹ 10,000 ਲੋਕਾਂ ਨੂੰ ਨੌਕਰੀ ਤੋਂ ਕੱਢਣ ਜਾ ਰਹੀ ਹੈ। ਚਾਰ ਮਹੀਨੇ ਪਹਿਲਾਂ ਹੀ ਮੇਟਾ ਨੇ 11,000 ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ। ਹੁਣ ਮੇਟਾ ਵੱਲੋਂ ਦੂਜੀ ਵਾਰ ਇੰਨਾ ਵੱਡਾ ਲੇ-ਆਫ ਕੀਤਾ ਜਾ ਰਿਹਾ ਹੈ।ਆਪਣੇ ਸਟਾਫ ਨੂੰ ਇਕ ਮੈਸੇਜ ਵਿਚ ਕੰਪਨੀ ਦੇ ਚੀਫ ਐਗਜ਼ੀਕਿਊਟਿਵ ਆਫਿਸਰ ਮਾਰਕ ਜ਼ੁਰਕਬਰਗ ਨੇ ਕਿਹਾ ਕਿ ਅਸੀਂ ਆਪਣੀ ਟੀਮ ਦੇ ਆਕਾਰ ਨੂੰ ਲਗਭਗ 10,000 ਲੋਕਾਂ ਤੱਕ ਘੱਟ ਕਰਾਂਗੇ ਤੇ ਲਗਭਗ 5,000 ਐਡੀਸ਼ਨਲ ਓਪਲ ਰੋਲਸ ਨੂੰ ਖਤਮ ਕਰਨ ਦੀ ਉਮੀਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅਜੇ ਤੱਕ ਨਿਯੁਕਤ ਨਹੀਂ ਕੀਤਾ ਹੈ।
ਇਸ ਤੋਂ ਪਹਿਲਾਂ ਅਮਰੀਕਾ ਵਿਚ ਕਈ ਕੰਪਨੀਆਂ ਵੱਡੇ ਲੈਵਲ ‘ਤੇ ਜੌਬ ਕੱਟ ਕਰ ਚੁੱਕੀ ਹੈ। ਮੁਲਾਜ਼ਮਾਂ ਦੀ ਨੌਕਰੀ ਤੋਂ ਕੱਢਣ ਵਾਲਿਆਂ ਵਿਚ ਗੋਲਡਮੈਨ ਸੈਕਸ, ਮਾਰਗਨ ਸਟੇਨਲੀ ਤੋਂ ਇਲਾਵਾ Amazon.com ਤੇ Microsoft ਸਣੇ ਕਈ ਵੱਡੀਆਂ ਟੈੱਕ ਕੰਪਨੀਆਂ ਸ਼ਾਮਲ ਹਨ
META will fire 10000 employees read what is the matter