Canada ਜਾਣ ਵਾਲਿਆਂ ਲਈ ਆਈ ਖੁਸ਼ਖਬਰੀ, ਉਡਾਨਾਂ ਹੋਈਆਂ ਸ਼ੁਰੂ
LPTV / Chandigarh
ਕੈਨੇਡਾ ਜਾਣ ਦੀ ਉਡੀਕ ਵਿਚ ਬੈਠੇ ਲੋਕਾਂ ਲਈ ਵੱਡੀ ਰਾਹਤ ਭਰੀ ਖ਼ਬਰ ਹੈ। ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ''ਏਅਰ ਕੈਨੇਡਾ'' ਨੇ ਕੋਵਿਡ-19 ਮਹਾਮਾਰੀ ਕਾਰਨ 4 ਮਹੀਨਿਆਂ ਦੇ ਲੰਮੇ ਅੰਤਰਾਲ ਪਿੱਛੋਂ ਭਾਰਤ ਲਈ ਉਡਾਣਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ
ਭਾਰਤ ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨ ਬਾਰੇ ਇਕ ਯਾਤਰੀ ਦੇ ਸਵਾਲ ਦਾ ਜਵਾਬ ਦਿੰਦਿਆਂ ਏਅਰ ਕੈਨੇਡਾ ਨੇ ਸੋਮਵਾਰ ਨੂੰ ਟਵਿੱਟਰ 'ਤੇ ਕਿਹਾ ਕਿ ਉਹ ਦਿੱਲੀ ਲਈ ਉਡਾਣਾਂ ਦੁਬਾਰਾ ਸ਼ੁਰੂ ਕਰ ਰਹੀ ਹੈ
ਏਅਰਲਾਈਨ ਨੇ ਕਿਹਾ ਕਿ ਜਿਹੜੇ ਯਾਤਰੀ ਟੋਰਾਂਟੋ ਜਾਣ ਦੀ ਯੋਜਨਾ ਬਣਾ ਰਹੇ ਹਨ ਉਨ੍ਹਾਂ ਲਈ ਕੋਵਿਡ-19 ਆਰ. ਟੀ.-ਪੀ. ਸੀ. ਆਰ. ਟੈਸਟ ਜਾਂ ਰੈਪਿਡ ਪੀ. ਸੀ. ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੈ, ਜੋ ਕਿ ਰਵਾਨਗੀ ਤੋਂ 18 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਰਿਪੋਰਟ ਵੀ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਬਣੇ ਕੋਵਿਡ-19 ਟੈਸਟਿੰਗ ਸੈਂਟਰਾਂ ਤੋਂ ਹੋਈ ਜਾਂਚ ਦੀ ਹੀ ਮੰਨੀ ਜਾਵੇਗੀ। ਭਾਰਤ ਦੇ ਕਿਸੇ ਹੋਰ ਕਲੀਨਿਕ ਤੋਂ ਕੋਈ ਹੋਰ ਟੈਸਟ ਸਵੀਕਾਰ ਨਹੀਂ ਕੀਤਾ ਜਾਵੇਗਾ, ਭਾਵੇਂ ਤੁਸੀਂ ਕਿਸੇ ਵੱਖਰੇ ਸ਼ਹਿਰ ਤੋਂ ਆ ਰਹੇ ਹੋ। ਇਸ ਤੋਂ ਇਲਾਵਾ ਡਬਲਿਊ. ਐੱਚ. ਓ. ਮਾਨਤਾ ਪ੍ਰਾਪਤ ਕੋਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਵੀ ਜ਼ਰੂਰੀ ਹਨ।
Good news for those going to Canada flights have started