ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

CAG - ਹੁਸ਼ਿਆਰਪੁਰ ਦੇ ਸਕਸ਼ਮ ਵਸ਼ਿਸ਼ਟ ਨੇ ਰਚਿਆ ਇਤਿਹਾਸ, ਕੈਗ ਰਾਸ਼ਟਰੀ ਪ੍ਰੀਖਿਆ 'ਚ ਹਾਸਲ ਕੀਤਾ ਪਹਿਲਾ ਸਥਾਨ

CAG - ਹੁਸ਼ਿਆਰਪੁਰ ਦੇ ਸਕਸ਼ਮ ਵਸ਼ਿਸ਼ਟ ਨੇ ਰਚਿਆ ਇਤਿਹਾਸ, ਕੈਗ ਰਾਸ਼ਟਰ


Admin / Education

ਲਾਈਵ ਪੰਜਾਬੀ ਟੀਵੀ ਬਿਊਰੋ : ਹੁਸ਼ਿਆਰਪੁਰ ਦੇ 20 ਸਾਲਾ ਸਕਸ਼ਮ ਵਸ਼ਿਸ਼ਟ ਨੇ ਪੰਚਾਇਤ ਅਤੇ ਮਿਊਂਸਪਲ ਬਾਡੀਜ਼ ਦੇ ਲੇਖਾਕਾਰਾਂ ਲਈ ਸਰਟੀਫਿਕੇਟ ਕੋਰਸ ਦੀ ਲੈਵਲ-1 ਦੀ ਪ੍ਰੀਖਿਆ ਵਿਚ 96 ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਭਾਰਤ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰੀਖਿਆ ਵਿੱਚ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਵਿਦਿਆਰਥੀ ਦੁਆਰਾ ਪ੍ਰਾਪਤ ਕੀਤੇ ਇਹ ਸਭ ਤੋਂ ਵੱਧ ਅੰਕ ਹਨ। ਇਸ ਪ੍ਰੀਖਿਆ ਵਿੱਚ 18 ਸਾਲ ਤੋਂ 60 ਸਾਲ ਤੱਕ ਦੇ ਲੋਕ ਭਾਗ ਲੈਂਦੇ ਹਨ। ਉਸ ਦੀ ਇਸ ਵਿਲੱਖਣ ਪ੍ਰਾਪਤੀ ਕਾਰਨ ਕਾਲਜ ਵਿਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਖੁਸ਼ੀ ਦਾ ਮਾਹੌਲ ਹੈ। ਵਰਨਣਯੋਗ ਹੈ ਕਿ ਸਕਸ਼ਮ ਵਸ਼ਿਸ਼ਟ ਨੇ ਮਹਿਜ਼ 19 ਸਾਲ ਦੀ ਉਮਰ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਬੀ.ਕਾਮ (ਆਨਰਸ) ਦੀ ਛੇਵੇਂ ਸਮੈਸਟਰ ਦੀ ਪ੍ਰੀਖਿਆ 90 ਫੀਸਦੀ ਅੰਕਾਂ ਨਾਲ ਪਾਸ ਕਰਕੇ ਪੰਜਾਬ ਯੂਨੀਵਰਸਿਟੀ ਵਿਚ ਰੈਂਕਿੰਗ ਵੀ ਹਾਸਲ ਕੀਤੀ ਸੀ।  ਇਹ ਪ੍ਰੀਖਿਆ ਬੋਰਡ ਫਾਰ ਲੋਕਲ ਬਾਡੀਜ਼ ਅਕਾਊਂਟੈਂਟਸ ਸਰਟੀਫਿਕੇਸ਼ਨ, ਆਈਸੀਏਆਈ ਅਕਾਊਂਟਿੰਗ ਰਿਸਰਚ ਫਾਊਂਡੇਸ਼ਨ ਦੁਆਰਾ ਕਰਵਾਈ ਜਾਂਦੀ ਹੈ। ਇਹ ਪਹਿਲ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਸੀਏਜੀ) ਅਤੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈਸੀਏਆਈ) ਦੀ ਸਾਂਝੀ ਅਗਵਾਈ ਹੇਠ ਹੋਈ ਹੈ।


 ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੇ ਕਿਸੇ ਵਿਦਿਆਰਥੀ ਨੇ ਲੈਵਲ-1 ਦੀ ਪ੍ਰੀਖਿਆ ਵਿਚ ਪੂਰੇ ਦੇਸ਼ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰੀਖਿਆ ਲਈ ਉੱਤਰੀ ਜ਼ੋਨ ਕੇਂਦਰ ਚੰਡੀਗੜ੍ਹ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਪ੍ਰੀਖਿਆ 9 ਜਨਵਰੀ 2025 ਨੂੰ ਕਰਵਾਈ ਗਈ ਸੀ।ਇਸ ਔਖੀ ਪ੍ਰੀਖਿਆ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਪਰ ਸਕਸ਼ਮ ਵਸ਼ਿਸ਼ਟ ਨੇ ਆਪਣੀ ਮਿਹਨਤ ਅਤੇ ਸ਼ਾਨਦਾਰ ਗਿਆਨ ਸਦਕਾ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਇਹ ਮਾਣ ਹਾਸਿਲ ਕੀਤਾ। ਇਸ ਤੋਂ ਪਹਿਲਾਂ, 9 ਅਗਸਤ, 2024 ਨੂੰ ਪੰਚਾਇਤ ਅਤੇ ਮਿਉਂਸਪਲ ਬਾਡੀਜ਼ ਦੇ ਲੇਖਾਕਾਰਾਂ ਲਈ ਸਰਟੀਫਿਕੇਟ ਕੋਰਸ ਲਈ ਦਾਖਲਾ-ਕਮ-ਸਕ੍ਰੀਨਿੰਗ ਪ੍ਰੀਖਿਆ ਵਿੱਚ ਵੀ ਸਕਸ਼ਮ ਨੇ 92 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਭਾਰਤ ਵਿੱਚ ਟਾਪ ਕੀਤਾ ਸੀ।

CAG Saksham Vashisht From Hoshiarpur Created History Secured First Position In CAG National Examination


Popular Posts
Just Now