ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਕਰਵਾ ਚੌਥ

Karva-Chauth


Admin / Literature

ਮਿੰਨੀ ਕਹਾਣੀ

"ਭੈਣ ਜੀ ਕੱਲ੍ਹ ਨੂੰ ਕਰਵਾ ਚੌਥ ਦਾ ਵਰਤ ਹੈ, ਤੁਸੀਂ  ਰੱਖਣਾ ?" ਸਰਿਤਾ ਨੇ ਸਾਡੇ ਘਰ ਅੰਦਰ ਵੜਦਿਆਂ ਹੀ ਮੇਰੀ ਘਰ ਵਾਲੀ ਨੂੰ ਸਵਾਲ ਕੀਤਾ। "ਭੈਣੇ ਜੀ ਤਾਂ ਮੇਰਾ ਵੀ ਕਰਦਾ, ਪਰ ਸਾਡੇ ਘਰ ਵਿਚ ਕਦੇ ਕਿਸੇ ਨੇ ਕਰਵਾ ਚੌਥ ਦਾ ਵਰਤ ਨਹੀਂ ਰੱਖਿਆ ਅਤੇ ਨਾ ਹੀ ਮੈਨੂੰ ਇਹਦੇ ਵਾਰੇ ਬਹੁਤਾ ਪਤਾ ਹੈ " ਮੇਰੀ ਘਰ ਵਾਲੀ ਨੇ ਸਰਿਤਾ ਨੂੰ ਸੋਫੇ 'ਤੇ ਬੈਠਣ ਦਾ ਇਸ਼ਾਰਾ ਕਰਦਿਆਂ ਆਪਣੇ ਦਿਲ ਦੀ ਗੱਲ ਦੱਸੀ। ਸਾਡੇ ਇਹ ਗੁਆਂਢੀ ਭਾਵੇਂ ਨਵੇਂ ਹੀ ਆਏ ਹਨ ਪਰ ਸਾਡੇ ਨਾਲ ਜਲਦੀ ਹੀ ਭੈਣਾਂ-ਭਰਾਵਾਂ ਵਾਂਗ ਘੁਲ-ਮਿਲ ਗਏ ਹਨ। "ਲੈ ਇਹ ਕਿਹੜੀ ਗੱਲ ਹੈ, ਅਸੀਂ ਆਥਣ ਵੇਲੇ ਸਟੋਰ ਜਾਣਾ ਵਰਤ ਵਾਸਤੇ ਸਮੱਗਰੀ ਲੈਣ ਤੂੰ ਵੀ ਚੱਲ ਸਾਡੇ ਨਾਲ" ਸਰਿਤਾ ਨੇ ਮੇਰੀ ਘਰ ਵਾਲੀ ਨੂੰ ਨਾਲ ਜਾਣ ਲਈ ਮਨਾ ਲਿਆ। ਆਥਣੇ ਸਾਡੇ ਘਰ ਸਾਰੀ ਸਮੱਗਰੀ ਆ ਗਈ।


       ਲਓ ਜੀ ਫਿਰ ਕੀ ਸੀ, ਕਰਵਾ ਚੌਥ ਵਾਲੇ ਦਿਨ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਅੱਧਾ ਕੁ ਕਿੱਲੋ ਸੇਬ ਅਤੇ ਹੋਰ ਨਿੱਕ ਸੁੱਕ ਖਾ ਕੇ ਵਰਤ ਸ਼ੁਰੂ ਹੋ ਗਿਆ। ਦੁਪਹਿਰ ਤੱਕ ਮੇਰੀ ਘਰ ਵਾਲੀ ਡੈਂਟਿੰਗ ਪੇਂਟਿੰਗ ਕਰਵਾ ਕੇ ਨਵੀਂ ਵਿਆਹੀ ਵਾਹੁਟੀ ਵਾਂਗ ਸਜ ਗਈ। ਲਾਲ ਸੂਹਾ ਸੂਟ, ਕੂਲੇ ਹੱਥਾਂ ਉੱਤੇ ਸੂਹੀ ਮੈਂਹਿੰਦੀ, ਲਾਲ ਚੂੜੀਆਂ, ਪੈਰੀਂ ਚਾਂਦੀ ਦੀਆਂ ਝਾਂਜਰਾਂ ਜਿੱਧਰ ਜਾਵੇ ਛਣ-ਛਣ ਕਰਦੀ ਜਾਵੇ। ਲਾਲ ਸੇਬ ਵਰਗਾ ਚੇਹਰਾ ਪਤਾ ਨਹੀਂ ਜ਼ਿਆਦਾ ਸੇਬ ਖਾਣ ਕਰ ਕੇ ਲਾਲ ਹੋਇਆ ਜਾਂ ਰੰਗ ਰੋਗਨ ਕਰ ਕੇ ਕੀਤਾ ਹੋਇਆ ?


      ਮੈਨੂੰ ਪਤਾ ਹੈ ਕਿ ਵਰਤ ਰੱਖਣ ਨਾਲ ਕਿਸੇ ਦੀ ਉਮਰ ਨਹੀਂ ਵਧਦੀ ਅਤੇ ਨਾ ਹੀ ਕੋਈ ਦੇਵੀ-ਦੇਵਤਾ ਖੁਸ਼ ਹੁੰਦਾ ਹੈ। ਹਾਂ ਦੋ ਦੇਵਤੇ ਜ਼ਰੂਰ ਖੁਸ਼ ਹੋ ਗਏ। ਵਾਹੁਟੀ ਵਾਂਗ ਸਜ ਕੇ ਪਤਨੀ ਦੇਵੀ ਅਤੇ ਉਸ ਨੂੰ ਇਸ ਰੂਪ ਵਿਚ ਵੇਖ ਕੇ ਪਤੀ ਦੇਵਤਾ।


    ਮੇਰੀ ਇਹ ਨਵੀਂ ਵਿਆਹੀ ਵਾਹੁਟੀ ਵਾਲੀ ਫੀਲਿੰਗ ਪੂਰੇ ਜੋਬਨ 'ਤੇ ਸੀ ਕਿ ਅਚਾਨਕ ਖੱਦਰ ਵਰਗੀ ਜੀਨ ਦੇ ਕੱਪੜੇ ਪਾਈ ਹੱਥ ਵਿਚ ਪੁਰਾਣਾ ਜਿਹਾ ਟਿਫਨ ਫੜੀ ਫੈਕਟਰੀ ਵਿਚ ਕੰਮ 'ਤੇ ਜਾਣ ਲਈ ਤਿਆਰ ਮੇਰੀ ਘਰ ਵਾਲੀ ਨੇ ਅੱਟਣਾ ਵਾਲੇ ਸਖਤ ਹੱਥਾਂ ਨਾਲ ਮੈਨੂੰ ਬੜੀ ਹੀ ਬੇਰਹਿਮੀ ਨਾਲ ਝੰਜੋੜ ਕੇ ਜਗਾ ਦਿੱਤਾ ਅਤੇ ਜਲਦੀ ਤਿਆਰ ਹੋ ਕੇ ਕੰਮ 'ਤੇ ਜਾਣ ਦੀ ਤਾਕੀਦ ਕਰਦੀ ਹੋਈ ਔਹ ਗਈ ਔਹ ਗਈ।


ਬਲਿਹਾਰ ਸਿੰਘ ਲ੍ਹੇਲ

ਸੰਪਰਕ : 206-244-4663

Karva Chauth


Popular Posts
Just Now