‘ਲਾਲ ਸਿੰਘ ਚੱਢਾ’ ਫਿਲਮ ਦੇਖ ਭੜਕੇ ਇੰਗਲਿਸ਼ ਕ੍ਰਿਕਟਰ ਮੋਂਟੀ ਪਨੇਸਰ, ਕਹੀ ਇਹ ਵੱਡੀ ਗੱਲ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਕਈ ਕਾਰਨਾਂ ਕਰਕੇ ਵਿਵਾਦਾਂ ਵਿਚ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਦਾ ਬਾਈਕਾਟ ਕਰਨ ਦੀ ਮੰਗ ਵੀ ਉੱਠੀ, ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਰਿਵਿਊ ਨੂੰ ਲੈ ਕੇ ਬਹਿਸ ਛਿੜ ਗਈ ਹੈ । ਇਸ ਦੇ ਨਾਲ ਹੀ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਇਸੇ ਤਰ੍ਹਾਂ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਨੇ ਵੀ ਇਸ ਫਿਲਮ ‘ਤੇ ਬਿਆਨ ਦਿੱਤਾ ਹੈ ਅਤੇ ਉਹ ਭੜਕ ਗਏ ਹਨ। ਮੋਂਟੀ ਪਨੇਸਰ ਨੇ ਇਸ ਫਿਲਮ ਦੇ ਬਾਈਕਾਟ ਦੀ ਮੰਗ ਕੀਤੀ ਹੈ।

ਮੋਂਟੀ ਪਨੇਸਰ ਨੇ ਲਾਲ ਸਿੰਘ ਚੱਢਾ ਨੂੰ ਲੈ ਕੇ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,” ਫੋਰੈਸਟ ਗੰਪ ਅਮਰੀਕੀ ਫੌਜ ਵਿਚ ਇਸ ਲਈ ਫਿੱਟ ਬੈਠਦੀ ਹੈ ਕਿਉਂਕਿ ਵੀਅਤਨਾਮ ਜੰਗ ਲਈ ਅਮਰੀਕਾ ਉਸ ਸਮੇਂ ਲਾਅ ਆਈਕਿਊ ਵਾਲੇ ਵਿਅਕਤੀ ਦੀ ਭਾਲ ਕਰ ਰਿਹਾ ਸੀ । ਪਰ ਲਾਲ ਸਿੰਘ ਚੱਢਾ ਇੱਕ ਅਜਿਹੀ ਫਿਲਮ ਹੈ ਜੋ ਭਾਰਤੀ ਫੌਜ ਅਤੇ ਸਿੱਖ ਸਮਾਜ ਦਾ ਪੂਰੀ ਤਰ੍ਹਾਂ ਅਪਮਾਨ ਕਰਦੀ ਹੈ।
ਮੋਂਟੀ ਨੇ ਲਾਲ ਸਿੰਘ ਚੱਢਾ ਨੂੰ ਲੈ ਕੇ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,” ਫੋਰੈਸਟ ਗੰਪ ਅਮਰੀਕੀ ਫੌਜ ਵਿਚ ਇਸ ਲਈ ਫਿੱਟ ਬੈਠਦੀ ਹੈ ਕਿਉਂਕਿ ਵੀਅਤਨਾਮ ਜੰਗ ਲਈ ਅਮਰੀਕਾ ਉਸ ਸਮੇਂ ਲਾਅ ਆਈਕਿਊ ਵਾਲੇ ਵਿਅਕਤੀ ਦੀ ਭਾਲ ਕਰ ਰਿਹਾ ਸੀ । ਪਰ ਲਾਲ ਸਿੰਘ ਚੱਢਾ ਇੱਕ ਅਜਿਹੀ ਫਿਲਮ ਹੈ ਜੋ ਭਾਰਤੀ ਫੌਜ ਅਤੇ ਸਿੱਖ ਸਮਾਜ ਦਾ ਪੂਰੀ ਤਰ੍ਹਾਂ ਅਪਮਾਨ ਕਰਦੀ ਹੈ।
English cricketer Monty Panesar said this big thing after watching the movie Lal Singh Chadha