ਗਮਾਡਾ ਦੀ ਆਕਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ: 27 ਪ੍ਰਾਪਰਟੀਆਂ ਤੋਂ ਲਗਭਗ 5400 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ: ਹਰਦੀਪ ਸਿੰਘ ਮੁੰਡੀਆਂ ਆਕਸਫੋਰਡ ਚ ਲਗਜ਼ਰੀ ਸਟੋਰ ਤੋਂ 1.50 ਕਰੋੜ ਦਾ ਸਾਮਾਨ ਗਾਇਬ, ਮੈਨੇਜਰ ਖ਼ਿਲਾਫ਼ ਕੇਸ ਜਥੇਦਾਰ ਅਰਜਨ ਸਿੰਘ ਸ਼ੇਰਗਿੱਲ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਛੱਤਬੀੜ ਚਿੜੀਆਘਰ ਚ 8 ਮਹੀਨਿਆਂ ਦੌਰਾਨ 3.71 ਲੱਖ ਸੈਲਾਨੀ ਪਹੁੰਚੇ 25 ਅਗਸਤ ਤੋਂ ਆਮ ਆਦਮੀ ਕਲੀਨਿਕਾਂ ਦੀਆਂ OPD ਸੇਵਾਵਾਂ ਬੰਦ ਕਰਨ ਦਾ ਐਲਾਨ ਇੱਕ ਸਟਿੱਕੀ ਨੋਟ ’ਤੇ 150 ਸ਼ਬਦ ਲਿਖ ਕੇ ਪੁਸ਼ਪਾਜਯੋਤੀ ਨੇ ਬਣਾਇਆ ਵਿਸ਼ਵ ਰਿਕਾਰਡ ਜੀਜਾ-ਸਾਲੇ ਨੇ ਮਿਲ ਕੇ ਰਚੀ ਸੀ 72 ਲੱਖ ਦੀ ਲੁੱਟ ਦੀ ਸਾਜ਼ਿਸ਼, ਪੁਲੀਸ ਕਮਿਸ਼ਨਰ ਨੇ ਕੀਤਾ ਵੱਡਾ ਖੁਲਾਸਾ ਬ੍ਰੇਕਿੰਗ ਨਿਊਜ਼: ਲੁਧਿਆਣਾ ਦੇ ਨਿਰਵਾਨਾ ਕਲੱਬ ਵਿੱਚ ਸਮਾਗਮ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ ਕਪੂਰਥਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ 10 ਸਾਲਾਂ ਤੋਂ ਭਗੌੜਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰ, ਸੰਸਦ ਚ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ ਦਾ ਦੋਸ਼

10 ਸਾਲਾਂ ਤੋਂ ਭਗੌੜਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰ, ਸੰਸਦ ਚ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ ਦਾ ਦੋਸ਼

Accused-fugitive-arrested-in-lud


Lptv Bureau / Panjab

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 50 ਹਜ਼ਾਰ ਰੁਪਏ ਲੈਣ ਦਾ ਦੋਸ਼

ਤਕਨੀਕੀ ਵਿਸ਼ਲੇਸ਼ਣ ਅਤੇ ਹੋਰ ਜਾਣਕਾਰੀਆਂ ਦੇ ਆਧਾਰ ’ਤੇ ਉਸ ਦੀ ਲੋਕੇਸ਼ਨ ਦੀ ਪੁਸ਼ਟੀ ਕੀਤੀ ਗਈ

ਕੇਂਦਰੀ ਜਾਂਚ ਬਿਊਰੋ (CBI) ਨੇ ਲੋਕ ਸਭਾ ਸਕੱਤਰੇਤ, ਨਵੀਂ ਦਿੱਲੀ ਚ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ ਦੇ ਮਾਮਲੇ ਚ 10 ਸਾਲਾਂ ਤੋਂ ਭਗੌੜੇ ਚੱਲ ਰਹੇ ਜਤਿੰਦਰ ਪਾਠਕ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। 

CBI ਮੁਤਾਬਕ, ਜਤਿੰਦਰ ਪਾਠਕ ਅਤੇ ਉਸ ਦੇ ਇੱਕ ਸਾਥੀ ਖ਼ਿਲਾਫ਼ 13 ਜੁਲਾਈ 2009 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਦੋਵਾਂ ’ਤੇ ਇੱਕ ਵਿਅਕਤੀ ਨੂੰ ਸੰਸਦ ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 50 ਹਜ਼ਾਰ ਰੁਪਏ ਲੈਣ ਦਾ ਦੋਸ਼ ਹੈ। ਜਾਂਚ ਪੂਰੀ ਹੋਣ ਤੋਂ ਬਾਅਦ CBI ਨੇ ਦੋਵਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। CBI ਅਨੁਸਾਰ ਦਸੰਬਰ 2009 ਚ ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਜਤਿੰਦਰ ਪਾਠਕ ਅਦਾਲਤ ਚ ਪੇਸ਼ ਨਹੀਂ ਹੋਇਆ। 

ਲਗਾਤਾਰ ਭਾਲ ਦੇ ਬਾਵਜੂਦ ਉਸ ਦਾ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਟ੍ਰਾਇਲ ਕੋਰਟ ਨੇ 28 ਸਤੰਬਰ 2016 ਨੂੰ ਉਸ ਨੂੰ ਭਗੌੜਾ ਅਪਰਾਧੀ ਕਰਾਰ ਦਿੱਤਾ ਸੀ। ਹਾਲ ਹੀ ਚ ਫੀਲਡ ਵੇਰੀਫਿਕੇਸ਼ਨ ਦੌਰਾਨ CBI ਨੂੰ ਜਾਣਕਾਰੀ ਮਿਲੀ ਕਿ ਜਤਿੰਦਰ ਪਾਠਕ ਲੁਧਿਆਣਾ ਚ ਰਹਿ ਰਿਹਾ ਹੈ। ਤਕਨੀਕੀ ਵਿਸ਼ਲੇਸ਼ਣ ਅਤੇ ਹੋਰ ਜਾਣਕਾਰੀਆਂ ਦੇ ਆਧਾਰ ’ਤੇ ਉਸ ਦੀ ਲੋਕੇਸ਼ਨ ਦੀ ਪੁਸ਼ਟੀ ਕੀਤੀ ਗਈ। 

ਇਸ ਤੋਂ ਬਾਅਦ CBI ਟੀਮ ਨੇ 19 ਅਗਸਤ 2026 ਨੂੰ ਉਸ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਅਦਾਲਤ ਚ ਪੇਸ਼ ਕੀਤਾ ਜਾਵੇਗਾ।

Accused fugitive arrested in ludhiana after 10 years charged with fraud under the pretext of securing a job in parliament


Popular Posts
Just Now